ਅਫਗਾਨਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿੱਚ ਭਿਆਨਕ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਕਾਫੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਬੰਬ ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੇ ਨਾਲ ਗੁਰਦੁਆਰੇ ਦੇ ਸ਼ੀਸ਼ੇ ਤੱਕ ਟੁੱਟ ਗਏ। ਗੁਰਦੁਆਰੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗੁਰਦੁਆਰੇ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ।
अफ़ग़ानिस्तान में गुरुद्वारा रोड, करते परवान में एक भयंकर बम विस्फोट की ख़बर है। मुझे काबुल की संगत ने बताया कि वो फ़िलहाल सुरक्षित है पर हालात बहुत डर वाले बने हुये हैं
अभी भी 235 हिंदू सिख अफ़ग़ानिस्तान में हैं@PTI_News @ANi @republic @ZeeNews @TimesNow @thetribunechd https://t.co/STvZ6s5j6V pic.twitter.com/XJnsuHcX3N
— Manjinder Singh Sirsa (@mssirsa) November 25, 2021
ਮਨਜਿੰਦਰ ਸਿੰਘ ਸਿਰਸਾ ਵੱਲੋਂ ਟਵੀਟ ਕਰਕੇ ਇਸ ਹਾਦਸੇ ਦੀ ਜਾਣਕਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਬੁਲ ਦੀ ਸੰਗਤ ਵੱਲੋਂ ਇਸ ਹਾਦਸੇ ਬਾਰੇ ਜਾਣਕਰੀ ਦਿੱਤੀ ਗਈ ਹੈ। ਹਾਲਾਂਕਿ ਉਥੇ ਮੌਜੂਦ ਹਿੰਦੂ ਤੇ ਸਿੱਖ ਫਿਲਹਾਲ ਸੁਰੱਖਿਅਤ ਹਨ ਪਰ ਹਾਲਾਤ ਬਹੁਤ ਹੀ ਡਰ ਵਾਲੇ ਬਣੇ ਹੋਏ ਹਨ। ਬੇਸ਼ੱਕ ਉਥੇ ਕਾਫੀ ਨੁਕਸਾਨ ਹੋਇਆ ਹੈ ਪਰ ਘੱਟ ਗਿਣਤੀ ਹਿੰਦੂ ਤੇ ਸਿੱਖ ਲੋਕ ਬਿਲਕੁਲ ਠੀਕ-ਠਾਕ ਹਨ।