ਸਿਧਾਰਥ ਮਲਹੋਤਰਾ ਦੇ ਫੈਨ ਪੇਜ ਤੋਂ ਇੱਕ ਮੈਸੇਜ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। ਸਿਧਾਰਥ ਦੀ ਪ੍ਰਸ਼ੰਸਕ ਮੀਨੂੰ ਵਾਸੂਦੇਵਾ ਮੁਤਾਬਕ ਉਸ ਨਾਲ 50 ਲੱਖ ਰੁਪਏ ਦੀ ਠੱਗੀ ਹੋਈ ਹੈ। ਉਸ ਦੇ ਅਨੁਸਾਰ, ਉਸ ਨੂੰ ਝੂਠੀਆਂ ਕਹਾਣੀਆਂ ਸੁਣਾਈਆਂ ਗਈਆਂ ਅਤੇ ਗੁੰਮਰਾਹ ਕੀਤਾ ਗਿਆ ਅਤੇ ਪੈਸੇ ਦੀ ਧੋਖਾਧੜੀ ਕੀਤੀ ਗਈ। ਮੀਨੂੰ ਵਾਸੁਦੇਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਿਧਾਰਥ ਦੀ ਜਾਨ ਉਨ੍ਹਾਂ ਦੀ ਪਤਨੀ ਕਿਆਰਾ ਅਡਵਾਨੀ ਕਾਰਨ ਖਤਰੇ ‘ਚ ਹੈ। ਹੁਣ ਇਸ ਪੂਰੇ ਮਾਮਲੇ ‘ਤੇ ਸਿਧਾਰਥ ਮਲਹੋਤਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰ ਸਿਧਾਰਥ ਨੇ ਕਿਹਾ, ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੁਝ ਘੁਟਾਲੇ ਹੋ ਰਹੇ ਹਨ। ਇਸ ਵਿੱਚ ਉਹ ਮੈਨੂੰ, ਮੇਰੇ ਪਰਿਵਾਰ ਅਤੇ ਮੇਰੇ ਪ੍ਰਸ਼ੰਸਕ ਹੋਣ ਦਾ ਦਾਅਵਾ ਕਰਕੇ ਲੋਕਾਂ ਨਾਲ ਪੈਸੇ ਦੀ ਠੱਗੀ ਮਾਰ ਰਹੇ ਹਨ।
ਆਪਣੇ ਬਿਆਨ ‘ਚ ਸਿਧਾਰਥ ਨੇ ਅੱਗੇ ਲਿਖਿਆ, “ਮੈਂ ਇਸ ਪੋਸਟ ਨੂੰ ਪੜ੍ਹਨ ਵਾਲੇ ਹਰ ਕਿਸੇ ਨੂੰ ਦੱਸਣਾ ਚਾਹਾਂਗਾ ਕਿ ਨਾ ਤਾਂ ਮੈਂ, ਨਾ ਹੀ ਮੇਰਾ ਪਰਿਵਾਰ ਅਤੇ ਟੀਮ ਇਸਦਾ ਸਮਰਥਨ ਕਰਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਤੁਹਾਨੂੰ ਕੋਈ ਸ਼ੱਕੀ ਬੇਨਤੀ ਮਿਲਦੀ ਹੈ, ਤਾਂ ਸਾਵਧਾਨ ਰਹੋ ਅਤੇ ਗਲਤ ਜਾਣਕਾਰੀ ਫੈਲਾਉਣ ਤੋਂ ਬਚੋ।” ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ੰਸਕਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪ੍ਰਸ਼ੰਸਕ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਅਤੇ ਭਰੋਸਾ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ।