ਬੁੱਧਵਾਰ ਸਵੇਰੇ ਕ੍ਰਾਈਸਟਚਰਚ ਦੇ ਤੱਟਵਰਤੀ ਰੈੱਡਕਲਿਫਸ ਉਪਨਗਰ ਦੇ ਕਿਨਾਰੇ ਤੋਂ ਇੱਕ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਨਤਾ ਦੇ ਇੱਕ ਮੈਂਬਰ ਨੂੰ ਸਵੇਰੇ 8.35 ਵਜੇ ਦੇ ਕਰੀਬ ਲਾਸ਼ ਦਿਖੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਕੁੱਝ ਸਮੇਂ ਲਈ ਪਾਣੀ ਵਿੱਚ ਸੀ। ਪੁਲਿਸ ਨੇ ਕਿਹਾ ਕਿ ਸਟਾਫ ਹੁਣ ਵਿਅਕਤੀ ਦੀ ਪਛਾਣ ਕਰਨ, ਉਸਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਅਤੇ ਉਸਦੀ ਮੌਤ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ।
