ਆਕਲੈਂਡ ਦੇ ਓਰੇਵਾ ਬੀਚ ‘ਤੇ ਪਾਣੀ ਨਾਲ ਸਬੰਧਿਤ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 2.30 ਵਜੇ ਓਰੇਵਾ ਬੀਚ ‘ਤੇ ਬੁਲਾਇਆ ਗਿਆ ਸੀ ਜਦੋਂ ਵਿਅਕਤੀ ਉਮੀਦ ਅਨੁਸਾਰ ਕਿਨਾਰੇ ‘ਤੇ ਵਾਪਸ ਨਹੀਂ ਆਇਆ। ਬਾਅਦ ‘ਚ ਕਰੀਬ 11.45 ਵਜੇ ਉਸ ਦੀ ਲਾਸ਼ ਬੀਚ ‘ਤੇ ਮਿਲੀ। ਪੁਲਿਸ ਨੇ ਕਿਹਾ ਕਿ ਮੌਤ ਨੂੰ ਕੋਰੋਨੋਰ ਲਈ ਰੈਫਰ ਕੀਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
