ਕੇਂਦਰੀ ਕ੍ਰਾਈਸਚਰਚ ਵਿੱਚ ਏਵਨ ਨਦੀ ਦੇ ਕੋਲ ਇੱਕ ਲਾਸ਼ ਮਿਲੀ ਹੈ। ਪੁਲਿਸ ਨੂੰ ਸੋਮਵਾਰ ਸਵੇਰੇ 6.30 ਵਜੇ ਚਰਚਿਲ ਸਟਰੀਟ ਅਤੇ ਕੈਮਬ੍ਰਿਜ ਟੈਰੇਸ ਦੇ ਚੌਰਾਹੇ ‘ਤੇ ਬੁਲਾਇਆ ਗਿਆ ਸੀ। ਇੱਕ ਬੁਲਾਰੇ ਨੇ ਕਿਹਾ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਜੇ ਤੱਕ ਇਹ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਕਿ ਇਹ ਲਾਸ਼ ਕਿਸੇ ਪੁਰਸ਼ ਦੀ ਹੈ ਜਾਂ ਔਰਤ ਦੀ !