ਪਾਮਰਸਟਨ ਨੌਰਥ ਤੋਂ 40 ਕਿਲੋਮੀਟਰ ਦੱਖਣ-ਪੱਛਮ ਵਿੱਚ Foxton Beach ‘ਤੇ ਅੱਜ ਸਵੇਰੇ ਇੱਕ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਿਆਨ ਵਿੱਚ ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਇੱਕ ਔਰਤ ਦੀ ਲਾਸ਼ ਪਾਣੀ ਵਿੱਚ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਅੱਜ ਸਵੇਰੇ 6.45 ਵਜੇ ਅਧਿਕਾਰੀਆਂ ਨੂੰ ਫੋਕਸਟਨ ਬੀਚ ਦੇ ਕਿਸ਼ਤੀ ਰੈਂਪ ‘ਤੇ ਬੁਲਾਇਆ ਗਿਆ ਸੀ। ਬੁਲਾਰੇ ਨੇ ਕਿਹਾ, “ਔਰਤ ਦੀ ਪਛਾਣ ਕਰ ਲਈ ਗਈ ਹੈ ਅਤੇ ਉਸਦੀ ਮੌਤ ਦੇ ਹਾਲਾਤਾਂ ਦਾ ਪਤਾ ਲਗਾਉਣ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਲਈ ਕੰਮ ਜਾਰੀ ਹੈ।”