ਆਕਲੈਂਡ ਦੇ ਮਾਊਂਟ ਵੈਲਿੰਗਟਨ ਵਿਖੇ ਪੁਲਿਸ ਵੱਲੋਂ ਪਾਣੀ ‘ਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਸ਼ਨੀਵਾਰ ਦੁਪਹਿਰ 3:45 ਵਜੇ ਦੇ ਕਰੀਬ ਇਲਾਕੇ ਵਿੱਚ ਪਾਣੀ ਵਿੱਚ ਤੈਰਦੀ ਇੱਕ ਲਾਸ਼ ਦੀਆਂ ਰਿਪੋਰਟਾਂ ਮਿਲੀਆਂ ਸਨ। “ਮ੍ਰਿਤਕ ਦੇਹ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ।” ਮਾਮਲੇ ਨੂੰ ਕੋਰੋਨਰ ਕੋਲ ਭੇਜਿਆ ਜਾਵੇਗਾ।