ਅੱਜ ਸਵੇਰੇ ਓਟੈਗੋ ਵਿੱਚ ਜੈਕਸ ਬੇ ਨੇੜੇ ਇੱਕ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ ਵਿਅਕਤੀ ਦੀ ਭਾਲ ਦੌਰਾਨ ਪੁਲਿਸ ਨੂੰ ਲਾਸ਼ ਬਰਾਮਦ ਹੋਈ ਹੈ। ਇੱਕ ਪੁਲਿਸ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.40 ਵਜੇ ਦੇ ਆਸਪਾਸ ਸੂਚਿਤ ਕੀਤਾ ਗਿਆ ਸੀ ਅਤੇ ਇੱਕ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਗਈ ਸੀ।” ਹਾਲਾਂਕਿ ਇਕ ਦੂਜੇ ਵਿਅਕਤੀ ਅਤੇ ਕੁੱਤੇ ਨੂੰ ਜੋ ਕਿਸ਼ਤੀ ‘ਤੇ ਸਵਾਰ ਸਨ ਨੂੰ ਬਚਾ ਲਿਆ ਗਿਆ ਸੀ।
