ਕ੍ਰਾਈਸਚਰਚ ਤੋਂ ਤਕਰੀਬਨ ਸਾਲ ਪਹਿਲਾਂ ਭੇਦਭਰੇ ਹਲਾਤਾਂ ਵਿੱਚ ਲਾਪਤਾ ਹੋਈ ਹਰਕੋਰਟ ਰੀਅਲ ਅਸਟੇਟ ਐਜੰਟ ਯੇਨਫੀ ਬਾਓ ਦੇ ਕੇਸ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕ੍ਰਾਈਸਚਰਚ ਤੋਂ 45 ਮਿੰਟ ਦੀ ਦੂਰੀ ‘ਤੇ ਸਥਿਤ ਗਰੀਨਪਾਰਕ ਦੀ ਇੱਕ ਪੇਂਡੂ ਪ੍ਰਾਪਰਟੀ ਤੋਂ ਖੁਦਾਈ ਤੋਂ ਬਾਅਦ ਅਸਟੇਟ ਐਜੰਟ ਦਾ ਅਵਸ਼ੇਸ਼ (ਪਿੰਜਰ) ਹਾਸਿਲ ਕੀਤੇ ਹਨ। ਫਿਲਹਾਲ ਹੁਣ ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
