ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚਿਆਂ ਦੀਆਂ ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਦੇ ਕਲੇਨਡਨ ਪਾਰਕ ਵਿੱਚ ਸੂਟਕੇਸ ਵਿੱਚੋਂ ਲੱਭੀਆਂ ਸਨ। ਇੱਕ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਉਸਦੀ ਜਾਂਚ ਪਛਾਣ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਹੁਣ ਬੱਚਿਆਂ ਦੀ ਮੌਤ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੋਵੇਂ ਬੱਚੇ 11 ਅਗਸਤ ਨੂੰ ਇੱਕ ਸੂਟਕੇਸ ਵਿੱਚ ਪਾਏ ਗਏ ਸਨ, ਜੋ ਭੈਣ ਭਰਾ ਸਨ। ਦੋਵਾਂ ਦੀ ਉਮਰ 5 ਅਤੇ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪਿਛਲੇ ਹਫ਼ਤੇ, ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਲਾਸ਼ਾਂ ਬੱਚਿਆਂ ਦੀਆਂ ਸਨ ਅਤੇ ਉਹ ਕਈ ਸਾਲਾਂ ਤੋਂ ਮਰੇ ਹੋਏ ਹੋ ਸਕਦੇ ਹਨ, ਸੰਭਵ ਤੌਰ ‘ਤੇ ਤਿੰਨ ਜਾਂ ਚਾਰ।
ਦਰਅਸਲ ਪਿਛਲੇ ਹਫਤੇ ਮੈਨੂਰੇਵਾ ਦੇ ਇੱਕ ਪਰਿਵਾਰ ਨੇ ਆਨਲਾਈਨ ਸੂਟਕੇਸ ਖਰੀਦੇ ਸੀ ਜਿਨ੍ਹਾਂ ‘ਚ 2 ਬੱਚਿਆਂ ਦੇ ਸ਼ਰੀਰਿਕ ਅਵਸ਼ੇਸ਼ ਮਿਲੇ ਸੀ, ਇਸ ਖਬਰ ਦੀ ਦੁਨੀਆਂ ਭਰ ‘ਚ ਚਰਚਾ ਹੋਈ ਸੀ। ਬੱਚਿਆਂ ਦੇ ਪਿਤਾ ਦੀ ਪਹਿਲਾ ਹੀ 2017 ਵਿੱਚ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ ਅਤੇ ਬੱਚਿਆਂ ਦੇ ਮਾਤਾ-ਪਿਤਾ ਸਾਊਥ ਕੋਰੀਆ ਨਾਲ ਸਬੰਧਿਤ ਹਨ, ਜਿਨ੍ਹਾਂ ਨੇ ਨਿਊਜੀਲੈਂਡ ਵਿੱਚ ਹੀ ਵਿਆਹ ਕਰਵਾਇਆ ਸੀ ਤੇ ਦੋਨੋਂ ਬੱਚੇ ਵੀ ਨਿਊਜੀਲੈਂਡ ਵਿੱਚ ਹੀ ਪੈਦਾ ਹੋਏ ਸਨ। ਬੱਚਿਆਂ ਦੀ ਮਾਂ ਦੀ ਉਮਰ 40-42 ਸਾਲ ਦੇ ਲਗਭਗ ਹੈ ਅਤੇ ਉਹ ਨਿਊਜੀਲੈਂਡ ਛੱਡ ਚੁੱਕੀ ਹੈ। ਉੱਥੇ ਹੀ ਸਾਊਥ ਕੋਰੀਆ ਦੀ ਪੁਲਿਸ ਦਾ ਵੀ ਕਹਿਣਾ ਹੈ ਕਿ ਉਹ ਸਾਊਥ ਕੋਰੀਆ ਵਿੱਚ ਮੌਜੂਦ ਨਹੀਂ ਹੈ।