ਝਾਰਖੰਡ ਦੀ ਉਪ-ਰਾਜਧਾਨੀ ਦੁਮਕਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੁੱਕਰਵਾਰ ਦੇਰ ਰਾਤ ਵੱਖ-ਵੱਖ ਬਾਈਕ ‘ਤੇ ਆਪਣੇ ਪਤੀ ਨਾਲ ਟੂਰ ‘ਤੇ ਗਈ ਇਕ ਸਪੇਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਘਟਨਾ ਤੋਂ ਬਾਅਦ ਇਸ 28 ਸਾਲਾ ਸਪੈਨਿਸ਼ ਔਰਤ ਨੂੰ ਸਰਾਏਹਾਟ ਸੀਐਚਸੀ ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਹੰਸਡੀਹਾ ਥਾਣਾ ਖੇਤਰ ਦੇ ਕੁਰਮਹਾਟ ਨੇੜੇ ਵਾਪਰੀ ਦੱਸੀ ਜਾ ਰਹੀ ਹੈ।
ਦੁਨੀਆਂ ਭਰ ਵਿੱਚ ਮੋਟਰਸਾਈਕਲ ‘ਤੇ ਘੁੰਮ ਰਹੀ ਟਰੈਵਲ ਬਲੋਗਰ ਫਰਨੈਂਡਾ ਨੂੰ ਭਾਰਤ ਪੁੱਜਣ ‘ਤੇ ਇਸ ਵੈਸ਼ੀਆਨਾ ਵਰਤਾਰੇ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ‘ਚ 3 ਜਣਿਆਂ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਹੈ, ਪਰ 4 ਜਣੇ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਫਰਨੈਂਡਾ ਦੇ ਦੁਨੀਆਂ ਭਰ ਵਿੱਚ ਲੱਖਾਂ ਫੋਲੋਅਰ ਹਨ ਅਤੇ ਉਸ ਨਾਲ ਭਾਰਤ ਵਿੱਚ ਹੋਏ ਇਸ ਕਾਰੇ ਨੇ ਸੱਚਮੁੱਚ ਸਮੁੱਚੇ ਭਾਰਤ ਨੂੰ ਹੀ ਸ਼ਰਮਸਾਰ ਕਰ ਦਿੱਤਾ ਹੈ। ਬੀਤੇ ਸ਼ੁੱਕਰਵਾਰ ਫਰਨੈਂਡਾ ਨੇਪਾਲ ਤੋਂ ਭਾਰਤ ਪੁੱਜੀ ਸੀ।