[gtranslate]

ਭਾਜਪਾ ਨੇ 195 ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਵਜਾਇਆ ਚੋਣ ਬਿਗਲ , ਜਾਣੋ ਕਿੱਥੋਂ ਚੋਣ ਲੜਨਗੇ PM ਮੋਦੀ, ਅਮਿਤ ਸ਼ਾਹ ਤੇ ਹੇਮਾ ਮਾਲਿਨੀ !

bjp released first list of 195 candidates

ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 195 ਉਮੀਦਵਾਰਾਂ ਦੇ ਨਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ ਹੀ ਚੋਣ ਲੜਨਗੇ। ਭਾਜਪਾ ਦੀ ਇਸ ਸੂਚੀ ਵਿੱਚ 34 ਕੇਂਦਰੀ ਮੰਤਰੀਆਂ ਅਤੇ ਰਾਜ ਮੰਤਰੀਆਂ ਦੇ ਨਾਂ ਵੀ ਸ਼ਾਮਿਲ ਹਨ। ਭਾਜਪਾ ਨੇ ਅਰੁਣਾਚਲ ਪੱਛਮੀ ਤੋਂ ਕਿਰਨ ਰਿਜਿਜੂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਮੱਧ ਪ੍ਰਦੇਸ਼ ਦੇ ਗੁਨਾ ਤੋਂ ਚੋਣ ਲੜਨਗੇ। ਗੁਜਰਾਤ ਦੇ ਗਾਂਧੀਨਗਰ ਤੋਂ ਅਮਿਤ ਸ਼ਾਹ ਚੋਣ ਲੜਨਗੇ।

ਦਿੱਲੀ ਵਿੱਚ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਥਾਂ ਪਾਰਟੀ ਨੇ ਮਰਹੂਮ ਸੁਸ਼ਮਾ ਸਵਰਾਜ ਦੀ ਧੀ ਬੰਸੂਰੀ ਸਵਰਾਜ ਨੂੰ ਟਿਕਟ ਦਿੱਤੀ ਹੈ। ਭੋਪਾਲ ਤੋਂ ਸਾਧਵੀ ਪ੍ਰਗਿਆ ਦੀ ਟਿਕਟ ਰੱਦ ਹੋ ਗਈ ਹੈ, ਹੁਣ ਉਨ੍ਹਾਂ ਦੀ ਥਾਂ ‘ਤੇ ਆਲੋਕ ਸ਼ਰਮਾ ਚੋਣ ਲੜਨਗੇ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਿਦਿਸ਼ਾ ਤੋਂ ਚੋਣ ਲੜਨਗੇ। ਸ਼ਿਵਰਾਜ ਸਿੰਘ ਚੌਹਾਨ ਇਸ ਸਮੇਂ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵੀ ਹਨ।

ਇਸੇ ਤਰ੍ਹਾਂ ਯੂਪੀ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਮੇਠੀ ਲੋਕ ਸਭਾ ਸੀਟ ਤੋਂ ਹੀ ਚੋਣ ਲੜੇਗੀ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਖਨਊ ਤੋਂ ਟਿਕਟ ਮਿਲੀ ਹੈ। ਰਵੀ ਕਿਸ਼ਨ ਗੋਰਖਪੁਰ ਤੋਂ ਉਮੀਦਵਾਰ ਹੋਣਗੇ। ਡੁਮਰੀਆਗੰਜ ਤੋਂ ਜਗਦੰਬਿਕਾ ਪਾਲ, ਫਤਿਹਪੁਰ ਤੋਂ ਸਾਧਵੀ ਨਿਰੰਜਨ ਜੋਤੀ, ਚੰਦੌਲੀ ਤੋਂ ਮਹਿੰਦਰ ਨਾਥ ਪਾਂਡੇ, ਕੈਰਾਨਾ ਤੋਂ ਪ੍ਰਦੀਪ ਕੁਮਾਰ, ਮਥੁਰਾ ਤੋਂ ਹੇਮਾ ਮਾਲਿਨੀ, ਆਗਰਾ ਤੋਂ ਸੱਤਿਆਪਾਲ ਬਘੇਲ, ਖੀਰੀ ਤੋਂ ਅਜੈ ਮਿਸ਼ਰਾ ਟੇਨੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਭਾਜਪਾ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ ਯੂਪੀ 51, ਪੱਛਮੀ ਬੰਗਾਲ 26, ਮੱਧ ਪ੍ਰਦੇਸ਼ 24, ਗੁਜਰਾਤ 15, ਰਾਜਸਥਾਨ 15, ਕੇਰਲ 12, ਤੇਲੰਗਾਨਾ 9, ਅਸਾਮ 14, ਝਾਰਖੰਡ 11, ਛੱਤੀਸਗੜ੍ਹ 11, ਦਿੱਲੀ 5, ਜੰਮੂ ਕਸ਼ਮੀਰ 2, ਉੱਤਰਾਖੰਡ 3, ਅਰੁਣਾਚਲ ਪ੍ਰਦੇਸ਼ 2, ਗੋਆ 1, ਤ੍ਰਿਪੁਰਾ 1, ਅੰਡੇਮਾਨ ਨਿਕੋਬਾਰ ਅਤੇ ਦਮਨ ਅਤੇ ਦੀਵ ਲਈ 1 ਸੀਟ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

 

Leave a Reply

Your email address will not be published. Required fields are marked *