[gtranslate]

Big Breaking : ਲਖੀਮਪੁਰ ਤੋਂ ਬਾਅਦ ਹੁਣ ਹਰਿਆਣਾ ‘ਚ ਸਾਂਸਦ ਨੇ ਕਿਸਾਨਾਂ ‘ਤੇ ਚੜ੍ਹਾਈ ਗੱਡੀ

bjp mp naib singh sainis convoy

ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ, ਕਿ ਹੁਣ ਹਰਿਆਣੇ ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਏਕਤਾ ਮੋਰਚਾ ਮੁਤਾਬਕ, ਹਰਿਆਣਾ ਦੇ ਨਾਰਾਇਣਗੜ੍ਹ (ਅੰਬਾਲਾ) ਵਿਚ ਸਾਂਸਦ ਨਾਇਬ ਸੈਣੀ ਦੇ ਸਾਥੀਆਂ ਨੇ ਸ਼ਾਂਤੀਪੂਰਨ ਵਿਰੋਧ ਕਰਦੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ਵਿੱਚ ਇੱਕ ਕਿਸਾਨ ਜ਼ਖਮੀ ਹੋ ਗਿਆ ਹੈ। ਕਿਸਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਨਾਰਾਇਣਗੜ੍ਹ ਵਿਚ ਕਿਸਾਨ ਸਾਂਸਦ ਨਾਇਬ ਸੈਣੀ ਦਾ ਵਿਰੋਧ ਕਰ ਰਹੇ ਸਨ। ਕਿਸਾਨਾਂ ਨੇ ਇਨੋਵਾ ਗੱਡੀ ਦਾ ਨੰਬਰ ਨੋਟ ਕੀਤਾ ਹੈ।

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਦਾ ਮਾਮਲਾ ਵੀ ਅਜੇ ਸੁਲਝਿਆ ਨਹੀਂ ਹੈ। ਵੀਰਵਾਰ ਨੂੰ ਲਖੀਮਪੁਰ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਵੀ ਸੁਣਵਾਈ ਹੋਈ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇਸ ਮਾਮਲੇ ‘ਤੇ ਸੁਣਵਾਈ ਹੋਣੀ ਹੈ।

Leave a Reply

Your email address will not be published. Required fields are marked *