ਹਾਕਸ ਬੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 2 Dirt Bikes ਨੂੰ ਜ਼ਬਤ ਕੀਤਾ ਹੈ। ਪੁਲਿਸ ਨੇ ਖਤਰਨਾਕ ਵਿਵਹਾਰ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਮੋਟਰਸਾਈਕਲ ਜ਼ਬਤ ਕੀਤੇ ਹਨ। ਪੁਲਿਸ ਨੂੰ ਨੇਪੀਅਰ ਪਾਰਕਾਂ, ਰਿਜ਼ਰਵ ਅਤੇ ਗਲੀਆਂ ਵਿੱਚ ਖਤਰਨਾਕ ਢੰਗ ਨਾਲ ਬਾਈਕ ਚਲਾਉਣ ਦੀਆਂ ਵੱਡੀ ਗਿਣਤੀ ਵਿੱਚ ਰਿਪੋਰਟਾਂ ਪ੍ਰਾਪਤ ਹੋਈਆਂ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਮਰੇਵਾ ਦੀ ਇਕ ਜਾਇਦਾਦ ‘ਤੇ ਤਲਾਸ਼ੀ ਲਈ ਅਤੇ ਦੋ ਮੋਟਰਸਾਈਕਲਾਂ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਦੱਸਿਆ ਕਿ ਵਾਰੰਟ ਦੇ ਨਤੀਜੇ ਵਜੋਂ ਦੋ ਨੌਜਵਾਨਾਂ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਸੀ। ਸਾਰਜੈਂਟ ਡੇਵਿਡ ਪਾਵਰ ਨੇ ਕਿਹਾ ਕਿ ਪੁਲਿਸ ਕਮਿਊਨਿਟੀ ‘ਚ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੇਗੀ ਜਿਨ੍ਹਾਂ ਨੇ ਇਸ ਵਿਵਹਾਰ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।
