ਨਿਊਜ਼ੀਲੈਂਡ ਦੇ ਕਈ ਇਲਾਕਿਆਂ ‘ਚ ਬਰਡਫਲੂ ਦੀ ਮਾਰ ਪੈ ਰਹੀ ਹੈ। ਇਸ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਦਰਅਸਲ ਓਟੈਗੋ ਦੇ ਪੇਂਡੂ ਖੇਤਰ ਵਿੱਚ ਬਰਡ ਫਲੂ ਤੋਂ ਪ੍ਰਭਾਵਿਤ ਇੱਕ ਵਪਾਰਕ ਪੋਲਟਰੀ ਫਾਰਮ ਵਿੱਚ 80,000 ਮੁਰਗੀਆਂ ਨੂੰ ਮਾਰਿਆ ਜਾਵੇਗਾ। ਇਸ ਫੈਸਲੇ ਕਾਰਨ ਹਿੱਲਗਰੋਵ, ਓਟੈਗੋ ਵਿੱਚ ਇੱਕ ਮੇਨਲੈਂਡ ਪੋਲਟਰੀ ਫਾਰਮ ਵਿੱਚ ਮਾਰੀਆ ਗਈਆਂ ਮੁਰਗੀਆਂ ਦੀ ਕੁੱਲ ਸੰਖਿਆ 160,000 ਹੋ ਜਾਵੇਗੀ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਦੇ ਚੀਫ ਵੈਟਨਰੀ ਅਫਸਰ ਡਾਕਟਰ ਮੇਰੀ ਵੇਨ ਐਂਡਲ ਨੇ ਕਿਹਾ ਕਿ ਟੈਸਟਿੰਗ ਨਿਰੰਤਰ ਕੀਤੀ ਜਾ ਰਹੀ ਹੈ ਤੇ ਇਸ ਗੱਲ ਨੂੰ ਸੁਨਿਸ਼ਚਿਤ ਕਰ ਰਹੇ ਹਾਂ ਕਿ ਬਿਮਾਰੀ ਫਾਰਮ ਤੋਂ ਬਾਹਰ ਨਾ ਫੈਲੇ ਪਰ ਫਾਰਮ ‘ਤੇ ਮੌਜੂਦ ਸਾਰੇ ਮੁਰਗੇ-ਮੁਰਗੀਆਂ ਵਿੱਚ ਇਹ ਬਿਮਾਰੀ ਪਾਈ ਜਾ ਰਹੀ ਹੈ।
![Birdflu Further 80000 chickens](https://www.sadeaalaradio.co.nz/wp-content/uploads/2024/12/WhatsApp-Image-2024-12-07-at-10.11.16-PM-950x534.jpeg)