ਲਿੰਕਡਇਨ ‘ਤੇ ਇੱਕ ਹੈਰਾਨੀਜਨਕ ਨੌਕਰੀ ਦਾ ਵੇਰਵਾ ਮਿਲਿਆ ਹੈ। ਜਿਸ ‘ਚ ਅਜਿਹੀ ਨੌਕਰੀ ਦੀ ਭਰਤੀ ਕੱਢੀ ਗਈ ਹੈ, ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਅਜੀਬ ਲੱਗੇਗਾ। ਇੰਨਾਂ ਹੀ ਨਹੀਂ ਇਸ ਨੌਕਰੀ ਲਈ 1 ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਯਾਨੀ 1 ਕਰੋੜ ਰੁਪਏ ਤਨਖਾਹ। ਨਿਊਯਾਰਕ ਪੋਸਟ ਦੇ ਅਨੁਸਾਰ ਇੱਕ ਪਰਿਵਾਰ ਨੇ ਆਪਣੇ ਕੁੱਤੇ ਦੀ ਦੇਖਭਾਲ ਲਈ ਇੱਕ ਕੁੱਤੇ ਦੀ ਨੈਨੀ ਲਈ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਪਰ ਪਰਿਵਾਰ ਨੇ ਇਸ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜੋ ਵੀ ਇਹਨਾਂ ਸ਼ਰਤਾਂ ਨੂੰ ਪੂਰਾ ਕਰੇਗਾ ਉਹ ਇਸ ਨੌਕਰੀ ਦਾ ਹੱਕਦਾਰ ਹੋਵੇਗਾ। uk ਦੇ ਪਰਿਵਾਰ ਨੇ ਇੱਕ ਏਜੰਸੀ ਰਾਹੀਂ ਇਸ ਨੌਕਰੀ ਲਈ ਇਸ਼ਤਿਹਾਰ ਕੱਢਿਆ ਹੈ। ਰਿਕਰੂਟਿੰਗ ਏਜੰਸੀ ਜਾਰਜ ਡਨ ਨੇ ਵੀ ਇਸ ਐਡ ਨੂੰ ਲਿੰਕਡਇਨ ‘ਤੇ ਸ਼ੇਅਰ ਕੀਤਾ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਕੁੱਤੇ ਦੀ ਨੈਨੀ ਲਈ ਨੌਕਰੀ ਦਾ ਇਸ਼ਤਿਹਾਰ ਦੇਣਾ ਪਿਆ ਹੈ। ਅਜਿਹੀ ਨੌਕਰੀ ਲਈ ਪਹਿਲਾਂ ਕਦੇ ਭਰਤੀ ਨਹੀਂ ਹੋਈ।
ਇੱਕ ਅਹਿਮ ਗੱਲ ਇਹ ਹੈ ਕਿ ਹੁਣ ਤੱਕ 400 ਲੋਕ ਇਸ ਲਈ ਅਪਲਾਈ ਕਰ ਚੁੱਕੇ ਹਨ। ਰਿਕਊਟਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਕਲਾਇੰਟ ਇੱਕ ਅਰਬਪਤੀ ਹੈ, ਇਸ ਲਈ ਉਹ ਆਪਣੇ ਕੁੱਤੇ ਲਈ ਦੁਨੀਆ ਦੀ ਸਭ ਤੋਂ ਵਧੀਆ ਸਰਵਿਸ ਚਾਹੁੰਦਾ ਹੈ। ਇਸ ਦੇ ਲਈ ਉਹ ਕਾਫੀ ਪੈਸਾ ਖਰਚ ਕਰਨ ਲਈ ਤਿਆਰ ਹੈ। ਨੌਕਰੀ ਬਾਰੇ ਵਰਣਨ ਵਿੱਚ ਲਿਖਿਆ ਗਿਆ ਹੈ – ਸਾਡਾ ਗਾਹਕ ਅਨੁਭਵ ਦੇ ਨਾਲ ਇੱਕ ਕੁੱਤੇ ਦੀ ਨੈਨੀ ਦੀ ਤਲਾਸ਼ ਕਰ ਰਿਹਾ ਹੈ। ਇੱਕ ਜੋ ਕੁੱਤਿਆਂ ਦੀ ਦੇਖਭਾਲ ਕਰਨ ਵਿੱਚ ਮਾਹਿਰ ਹੈ ਅਤੇ ਕੁੱਤੇ ਨੂੰ ਖੁਸ਼ਹਾਲ ਜੀਵਨ ਦੇ ਸਕਦਾ ਹੈ। ਜਿਸ ਨੂੰ ਵੀ ਇਸ ਨੌਕਰੀ ਲਈ ਚੁਣਿਆ ਜਾਵੇਗਾ ਉਹ ਪਰਿਵਾਰ ਨਾਲ ਰਹੇਗਾ। ਸਾਡਾ ਗਾਹਕ ਵੀ ਇਸ ਨੌਕਰੀ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਉਹ ਇਸ ਨੌਕਰੀ ਕਰਨ ਵਾਲੇ ਵਿਅਕਤੀ ਨੂੰ ਸਾਲਾਨਾ 1,27,227 ਡਾਲਰ ਯਾਨੀ ਲਗਭਗ 1 ਕਰੋੜ ਰੁਪਏ ਦੇਣ ਲਈ ਤਿਆਰ ਹੈ।
ਪਰਿਵਾਰ ਨੇ ਨੌਕਰੀ ਲਈ ਰੱਖੀਆਂ ਨੇ ਇਹ ਸ਼ਰਤਾਂ
ਇਹ ਨੌਕਰੀ ਪੂਰੇ ਸਮੇਂ ਲਈ ਹੈ।
ਕੁੱਤੇ ਨੂੰ ਪਰਿਵਾਰ ਦੇ ਮੈਂਬਰ ਵਜੋਂ ਸੰਭਾਲਣਾ ਪਏਗਾ।
ਕੁੱਤੇ ਦੀਆਂ ਦਵਾਈਆਂ ਅਤੇ ਯਾਤਰਾ ਦਾ ਧਿਆਨ ਰੱਖਣਾ ਪਏਗਾ।
ਕੁੱਤੇ ਦੀ ਸਿਖਲਾਈ ਯਾਨੀ ਕਿ ਟ੍ਰੇਨਿੰਗ ਚੰਗੀ ਹੋਣੀ ਚਾਹੀਦੀ ਹੈ।
ਕੁੱਤੇ ਦੀ ਨੈਨੀ ਦਾ ਕੁੱਤੇ ਅਤੇ ਪਰਿਵਾਰ ਨਾਲ ਵਿਵਹਾਰ ਚੰਗਾ ਹੋਣਾ ਚਾਹੀਦਾ ਹੈ।
ਚੁਣੇ ਗਏ ਵਿਅਕਤੀ ਨੂੰ ਕਿਸੇ ਵੀ ਸਮੇਂ ਕੰਮ ਕਰਨਾ ਪਏਗਾ।
ਕੰਮ ਦੇ ਘੰਟੇ ਨਿਸ਼ਚਿਤ ਨਹੀਂ ਹੋਣਗੇ।
ਵੀਕੈਂਡ ਅਤੇ ਛੁੱਟੀਆਂ ‘ਤੇ ਵੀ ਕੰਮ ਕਰਨਾ ਹੋਵੇਗਾ।
ਕੁੱਤੇ ਦੀ ਨੈਨੀ ਵੱਜੋਂ ਜੋ ਵੀ ਕੰਮ ਕਰੇਗਾ ਉਸਨੂੰ ਪਰਿਵਾਰ ਅਤੇ ਕੁੱਤੇ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕੰਮ ਕਰਨਾ ਪਵੇਗਾ