ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ‘ਤੇ ਗੰਨ ਕਲਚਰ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਨਮੋਲ ਗਗਨ ਮਾਨ ਦੀ ਪੁਲਿਸ ਵਰਦੀ ਵਿੱਚ ਪਿਸਤੌਲ ਫੜੀ ਇੱਕ ਫੋਟੋ ਟਵੀਟ ਕੀਤੀ ਹੈ। ਇਹ ਵੀ ਪੁੱਛਿਆ ਕਿ ਅਸਲੀ ਡੀਜੀਪੀ ਕੌਣ ਹੈ? ਮੰਤਰੀ ਅਨਮੋਲ ਗਗਨ ਮਾਨ ਜਿਨ੍ਹਾਂ ਨੇ ਅਜੇ ਤੱਕ ਫੋਟੋ ਡਿਲੀਟ ਨਹੀਂ ਕੀਤੀ ਜਾਂ ਡੀਜੀਪੀ ਪੰਜਾਬ ਜਿਨ੍ਹਾਂ ਨੇ ਹੁਕਮ ਜਾਰੀ ਕੀਤੇ ਸਨ?
ASLI @DGPPunjabPolice KON ? AJE TAK PHOTO DELETE NA KARN WALI @AnmolGaganMann ? Ja ORDER DEN WALE @DGPPunjabPolice ? 4 DIN BAAD V KOI KARWAI NAI ? DOHRA MAPDAND KIYON ? AAM PUBLIC LAI FIR PARCHE KYON ? @BhagwantMann A Law NAI BADLAW (ਬਦਲਾਵ ) HAI ? pic.twitter.com/0ECArh7Q2i
— Bikram Singh Majithia (@bsmajithia) November 30, 2022
ਮਜੀਠੀਆ ਨੇ ਡੀਜੀਪੀ ਪੰਜਾਬ ਗੌਰਵ ਯਾਦਵ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ 4 ਦਿਨ ਬੀਤ ਜਾਣ ‘ਤੇ ਵੀ ਗੰਨ ਕਲਚਰ ਮਾਮਲੇ ‘ਚ ਮੰਤਰੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ ਅਤੇ ਆਮ ਲੋਕਾਂ ‘ਤੇ ਹੀ ਕੇਸ ਕਿਉਂ ਦਰਜ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਮਜੀਠੀਆ ਨੇ ਲਿਖਿਆ ਕਿ ਇਹ ਕਾਨੂੰਨ ਨਹੀਂ ਬਦਲਾਅ ਹੈ? ਇਸ ਤੋਂ ਪਹਿਲਾਂ ਵੀ ਮਜੀਠੀਆ ਮਾਨਯੋਗ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਵੱਲੋਂ ਗੰਨ ਕਲਚਰ ‘ਤੇ ਬਿਨਾਂ ਜਾਂਚ ਤੋਂ ਆਮ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਕੇਸ ਦਰਜ ਕਰਨ ਦੀ ਕਾਰਵਾਈ ‘ਤੇ ਸਵਾਲ ਉਠਾਉਂਦੇ ਰਹੇ ਹਨ।