ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰ ਸਿਆਸਤ ‘ਚ ਪੈਰ ਰੱਖਣ ਦੀਆਂ ਖਬਰਾਂ ‘ਤੇ ਸਪਸ਼ਟੀਕਰਨ ਦਿੰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਹ ਪੰਜਾਬ ‘ਚ ਚੋਣਾਂ ਨਹੀਂ ਲੜ ਰਹੇ ਨਾ ਹੀ ਉਨ੍ਹਾਂ ਨੂੰ ਚੌਧਰ ਦੀ ਜ਼ਰੂਰਤ ਹੈ। ਟਵੀਟ ‘ਚ ਚੜੂਨੀ ਨੇ ਕਿਹਾ ਕਿ, “ਮੈਂ ਪੰਜਾਬ ਤੋਂ ਚੋਣ ਨਹੀਂ ਲੜ ਰਿਹਾ, ਮੈਨੂੰ ਚੌਧਰ ਦੀ ਲੋੜ ਨਹੀਂ ਹੈ। ਅੱਜ ਦੀ ਮੀਟਿੰਗ ਵਿੱਚ ਹਰਿਆਣਾ ਵੱਲੋਂ 26 ਨਵੰਬਰ ਨੂੰ ਸੰਸਦ ਵੱਲ ਮਾਰਚ ਕਰਨ ਦਾ ਏਜੰਡਾ ਰੱਖਿਆ ਜਾਵੇਗਾ।”
मैं पंजाब से चुनाव नही लड़ रहा मुझे चौधर की ज़रूरत नहीं है –
आज मीटिंग में हरियाणा की तरफ से 26 नवंबर को संसद कूच करने का एजेंडा रखा जाएगा –@GurnamsinghBku pic.twitter.com/QTTUg878sx
— Bhartiya Kisan Union Charuni (@BKU_Charuni) November 9, 2021
ਉੱਥੇ ਹੀ ਬੀਤੇ ਦਿਨ ਗੁਰਨਾਮ ਸਿੰਘ ਚੜੂਨੀ ਨੇ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਮੱਖਣ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਗੁਰਨਾਮ ਚੜੂਨੀ ਨੇ ਪਹਿਲਾ ਵੀ ਕਿਹਾ ਸੀ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ ਪਰ ਹਰ ਵਿਧਾਨ ਸਭਾ ਸੀਟ ਤੇ ਕਿਸਾਨ ਉਮੀਦਵਾਰ ਖੜ੍ਹਾ ਕਰਨਗੇ।