ਤਸਵੀਰ ‘ਚ ਦਿਖਾਈ ਦੇ ਰਹੇ ਪੰਜਾਬੀ ਨੌਜਵਾਨ ਨੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਨੌਜਵਾਨ ਟੌਰੰਗੇ ਗੁਰੂਘਰ ਤੋਂ 320 ਕਿਲੋਮੀਟਰ ਦੌੜਕੇ ਟਾਕਾਨਿਨੀ ਗੁਰੂਘਰ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ। ਹਰਜਿੰਦਰ ਨੇ ਸੋਮਵਾਰ ਸਵੇਰ 9 ਵਜੇ ਤੋਂ ਆਪਣੀ ਇਹ ਦੌੜ ਸ਼ੁਰੂ ਕੀਤੀ ਹੈ ਅਤੇ ਹੁਣ ਉਹ ਟੀਪੁਕੀ, ਰੋਟੋਰੂਆ, ਹਮਿਲਟਨ ਗੁਰੂਘਰ ਤੋਂ ਹੁੰਦਾ ਹੋਇਆ ਜਲਦ ਹੀ ਟਾਕਾਨਿਨੀ ਗੁਰੂਘਰ ਪੁੱਜੇਗਾ ਤੇ ਫੰਡਰੇਜ਼ ਦਾ ੳੇੁਪਰਾਲਾ ਕਰੇਗਾ। ਰਿਪੋਰਟਾਂ ਅਨੁਸਾਰ ਹਰਜਿੰਦਰ ਸਿੰਘ ਚੰਦਰ ਦੇ ਅੰਕਲ-ਆਂਟੀ ਕੈਂਸਰ ਦੀ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਇਸੇ ਕਾਰਨ ਹਰਜਿੰਦਰ ਨੇ ਕੈਂਸਰ ਪੀੜਿਤਾਂ ਦੀ ਮੱਦਦ ਲਈ ਅਜਿਹਾ ਉਪਰਾਲਾ ਕਰਨ ਬਾਰੇ ਸੋਚਿਆ ਹੈ।
