ਨਿਊਜ਼ੀਲੈਂਡ ਦੇ ਮਾਓਰੀ ਭਾਈਚਾਰੇ ਦੇ ਮਾਟਾਰੀਕੀ ਸੈਲੀਬਰੇਸ਼ਨ ਦੇ ਖਾਸ ਮੌਕੇ ‘ਤੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ। ਦਰਅਸਲ ਇਸ ਖਾਸ ਮੌਕੇ ‘ਤੇ ਗੁਰਦੁਆਰਾ ਸਾਹਿਬ ਵਿਖੇ ਇੱਕ ਫੂਡ ਡਰਾਈਵ ਦਾ ਆਯੋਜਨ ਕੀਤਾ ਗਿਆ ਜਿੱਥੇ ਜਰੂਰਤਮੰਦ ਲੋਕਾਂ ਨੂੰ 3000 ਫੂਡ ਪਾਰਸਲ ਵੰਡੇ ਗਏ। ਇਸ ਉਪਰਾਲੇ ਦਾ ਮਕਸਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਾਧੂ ਸਹਾਇਤਾ ਪ੍ਰਦਾਨ ਕਰਨਾ ਹੈ। ਜਿਕਰਯੋਗ ਹੈ ਕਿ ਦੇਸ਼ ‘ਚ ਵੱਧ ਰਹੀ ਮਹਿਗਾਈ ਨੇ ਆਮ ਲੋਕਾਂ ਦੇ ਬਜਟ ਹਲਾ ਕੇ ਰੱਖ ਦਿੱਤੇ ਨੇ ਅਜਿਹੇ ‘ਚ ਇਹ ਉਪਰਾਲਾ ਲੋੜਵੰਦ ਲੋਕਾਂ ਨੂੰ ਬਹੁਤ ਅਹਿਮ ਹੈ। ਟਾਕਾਨਿਨੀ ਤੋਂ ਨੈਸ਼ਨਲ ਪਾਰਟੀ ਦੀ ਉਮੀਦਵਾਰ ਰੀਮਾ ਨੇਕਲੇ ਅਤੇ ਪਾਪਾਕੁਰਾ ਦੇ ਕੌਂਸਲਰ ਡੈਨੀਅਲ ਨਿਊਮੈਨ ਨੇ ਵੀ ਇਸ ਉਪਰਾਲੇ ਦੀ ਸ਼ਲਾਂਘਾ ਕੀਤੀ ਹੈ।
