ਨਿਊਜ਼ੀਲੈਂਡ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਜ਼ੋਰਦਾਰ ਝਟਕਿਆ ਕਾਰਨ ਕੰਬੀ ਹੈ ਅਤੇ ਇਸ ਵਾਰ ਵੀ ਇਸ ਦੀ ਤੀਬਰਤਾ 7 ਤੋਂ ਵੱਧ ਸੀ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਦੇਸ਼ ਦੇ ਕੇਰਮਾਡੇਕ ਟਾਪੂ ਦੇ ਨੇੜੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਹਾਲਾਂਕਿ ਹੁਣ ਸੁਨਾਮੀ ਦੇ ਖਤਰੇ ਨੂੰ ਲੈ ਕੇ ਵੀ ਵੱਡਾ ਖਦਸ਼ਾ ਪੈਦਾ ਹੋ ਗਿਆ ਹੈ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਭਾਰਤੀ ਸਮੇਂ ਮੁਤਾਬਿਕ ਸਵੇਰੇ 6.11 ਵਜੇ ਦੇ ਕਰੀਬ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.3 ਮਾਪੀ ਗਈ ਹੈ। ਭੂਚਾਲ ਦਾ ਮੁੱਖ ਕੇਂਦਰ ਕੇਰਮਾਡੇਕ ਟਾਪੂ ਦੇ ਨੇੜੇ 10 ਕਿਲੋਮੀਟਰ ਹੇਠਾਂ ਸੀ। ਫਿਲਹਾਲ ਭੂਚਾਲ ਕਾਰਨ ਉਥੇ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।