ਨਿਊਯਾਰਕ ‘ਚ ਬੁੱਧਵਾਰ ਤੜਕੇ ਸਟੇਟ ਡਰਾਫਟਿੰਗ ਬਿੱਲ ਦੇ ਦਫਤਰ ‘ਤੇ ਸਾਈਬਰ ਹਮਲਾ ਹੋਇਆ ਹੈ। ਫਿਲਹਾਲ ਹਮਲੇ ਦੀ ਗੁੰਜਾਇਸ਼ ਸਪੱਸ਼ਟ ਨਹੀਂ ਹੈ, ਪਰ ਅਧਿਕਾਰੀਆਂ ਨੇ ਕਿਹਾ ਕਿ ਬਿੱਲ ਦਾ ਖਰੜਾ ਤਿਆਰ ਕਰਨ ਦੀ ਪ੍ਰਣਾਲੀ ਬੁੱਧਵਾਰ ਸਵੇਰ ਤੋਂ ਬੰਦ ਹੈ। ਇਹ ਦਫ਼ਤਰ ਅਲਬਾਨੀ ਵਿੱਚ ਸਟੇਟ ਕੈਪੀਟਲ ਵਿਖੇ ਕਾਨੂੰਨਸਾਜ਼ਾਂ ਲਈ ਕਾਨੂੰਨ ਛਾਪਦਾ ਹੈ। ਸਾਈਬਰ ਹਮਲਾ ਉਦੋਂ ਹੋਇਆ ਜਦੋਂ ਸਟੇਟ ਆਫਿਸ ਆਪਣੇ ਰਾਜ ਦੇ ਬਜਟ ਬਿੱਲਾਂ ਨੂੰ ਅੰਤਿਮ ਰੂਪ ਦੇ ਰਿਹਾ ਸੀ। ਗਵਰਨਰ ਕੈਥੀ ਹੋਚੁਲ ਨੇ ਮੰਨਿਆ ਕਿ ਇਸ ਹਮਲੇ ਨਾਲ ਕੰਮਕਾਜ ਪ੍ਰਭਾਵਿਤ ਹੋਇਆ ਹੈ।
