[gtranslate]

ਮਹਿੰਗਾਈ ਬਾਰੇ ਸਵਾਲ ਪੁੱਛਣ ਕਾਰਨ ਪੱਤਰਕਾਰ ‘ਤੇ ਭੜਕੇ ਅਮਰੀਕੀ ਰਾਸ਼ਟਰਪਤੀ ਬਾਈਡਨ, ਦੇਖੋ ਵੀਡੀਓ

biden curses fox news reporter

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ Fox News ਦੇ ਪੱਤਰਕਾਰ ਲਈ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦ ਬੋਲ ਰਹੇ ਹਨ। ਦਰਅਸਲ ਪੱਤਰਕਾਰ ਪੀਟਰ ਡੂਸੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਮਹਿੰਗਾਈ ‘ਤੇ ਸਵਾਲ ਕੀਤਾ ਸੀ। ਇਸ ਸਵਾਲ ਦਾ ਜਵਾਬ ਦੇਣ ਤੋਂ ਬਾਅਦ, ਬਾਈਡਨ ਨੇ ਦੱਬੀ ਹੋਈ ਆਵਾਜ਼ ਵਿੱਚ ਪੱਤਰਕਾਰ ਨੂੰ ਬੇਵਕੂਫ ਅਤੇ B***h ਦਾ ਪੁੱਤ ਕਿਹਾ।

ਜਾਣਕਾਰੀ ਮੁਤਾਬਿਕ ਇਸ ਦੌਰਾਨ ਬਾਈਡਨ ਅਰਥਵਿਵਸਥਾ ‘ਤੇ ਆਪਣੇ ਸਲਾਹਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰਿਪੋਰਟਰ ਪੀਟਰ ਡੂਸੀ ਨੇ ਬਾਈਡਨ ਨੂੰ ਪੁੱਛਿਆ ਕਿ ਕੀ ਤੁਸੀਂ ਮਹਿੰਗਾਈ ਨਾਲ ਜੁੜੇ ਸਵਾਲਾਂ ਦੇ ਜਵਾਬ ਦਿਓਗੇ? ਕੀ ਤੁਹਾਨੂੰ ਲੱਗਦਾ ਹੈ ਕਿ ਮੱਧਕਾਲੀ ਚੋਣਾਂ (2022) ਤੋਂ ਬਾਅਦ ਮਹਿੰਗਾਈ ਇੱਕ ਸਿਆਸੀ ਜ਼ਿੰਮੇਵਾਰੀ ਹੋਵੇਗੀ? ਇਸ ‘ਤੇ ਬਾਈਡਨ ਨੇ ਤੰਜ ਕਸਿਆ ਅਤੇ ਕਿਹਾ ਕਿ ਨਹੀਂ, ਇਹ ਬਹੁਤ ਵੱਡੀ ਜਾਇਦਾਦ ਹੈ। ਇਸ ਤੋਂ ਬਾਅਦ ਉਹ ਅਪਸ਼ਬਦ ਬੋਲਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਟਰ ਡੂਸੀ ਦਾ ਬਿਆਨ ਵੀ ਆਇਆ ਹੈ। ਪੀਟਰ ਨੇ ਕਿਹਾ ਸੀ ਕਿ ਘਟਨਾ ਦੇ ਕੁੱਝ ਘੰਟਿਆਂ ਬਾਅਦ, ਉਨ੍ਹਾਂ ਨੂੰ ਬਾਈਡਨ ਦਾ ਇੱਕ ਕਾਲ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਿਆਨ ਦਾ ਨਿੱਜੀ ਤੌਰ ‘ਤੇ ਬੁਰਾ ਨਾ ਮੰਨਣ।

Leave a Reply

Your email address will not be published. Required fields are marked *