ਭਾਰਤੀ ਫੈਂਸਰ ਭਵਾਨੀ ਦੇਵੀ ਨੇ ਸੋਮਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਭਵਾਨੀ ਦੇਵੀ ਨੇ ਚੀਨ ਦੇ ਵੂਸ਼ੀ ਵਿੱਚ ਚੱਲ ਰਹੀ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਦੇ ਮਹਿਲਾ ਸੈਬਰ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਹਾਲਾਂਕਿ ਭਵਾਨੀ ਦੇਵੀ ਨੂੰ ਸੈਮੀਫਾਈਨਲ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਭਵਾਨੀ ਦੇਵੀ ਨੇ ਇਤਿਹਾਸ ਰਚ ਦਿੱਤਾ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ।
ਭਵਾਨੀ ਨੂੰ ਚੀਨ ਦੇ ਵੂਸ਼ੀ ਵਿੱਚ ਚੱਲ ਰਹੀ ਏਸ਼ੀਅਨ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾ ਸੈਬਰ ਈਵੈਂਟ ਦੇ ਸੈਮੀਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਜ਼ੈਨਬ ਡੇਬੇਕੋਵਾ ਨੇ ਹਰਾਇਆ। ਇਸ ਮੈਚ ਵਿੱਚ ਜ਼ੈਨਬ ਡੇਬੇਕੋਵਾ ਨੇ ਭਵਾਨੀ ਨੂੰ 14-15 ਨਾਲ ਹਰਾਇਆ ਪਰ ਇਸ ਦੇ ਬਾਵਜੂਦ ਭਵਾਨੀ ਦੇਵੀ ਨੇ ਇਸ ਟੂਰਨਾਮੈਂਟ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਪੱਕਾ ਕਰ ਲਿਆ। ਇਸ ਤੋਂ ਪਹਿਲਾਂ ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਜਾਪਾਨ ਦੀ ਮਿਸਾਕੀ ਇਮੁਰਾ ਨੂੰ 15-10 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਦਰਅਸਲ, ਮਿਸਾਕੀ ਦੇ ਖਿਲਾਫ ਭਵਾਨੀ ਦੀ ਇਹ ਪਹਿਲੀ ਜਿੱਤ ਸੀ। ਇਸ ਤੋਂ ਪਹਿਲਾਂ ਹਰ ਵਾਰ ਜਾਪਾਨੀ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨੂੰ ਹਰਾਇਆ ਸੀ।
HISTORICAL FEAT 🚨
What a phenomenal performance by @IamBhavaniDevi who scored a fascinating victory over Reigning World Champion and WR1.
She ensures India’s first ever Medal in this competition.
Congratulations 🎉 pic.twitter.com/GKlDahjeQa
— IndiaSportsHub (@IndiaSportsHub) June 19, 2023