ਹਾਸਿਆਂ ਦੀ ਰਾਣੀ ਭਾਰਤੀ ਸਿੰਘ ਹਮੇਸ਼ਾ ਆਪਣੇ ਹੁਨਰ ਨਾਲ ਸਾਰਿਆਂ ਨੂੰ ਹਸਾਉਂਦੀ ਹੈ। ਭਾਰਤੀ ਕੁਝ ਰਿਐਲਿਟੀ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ। ਕਾਮੇਡੀਅਨ ਦਾ ਸਫ਼ਰ ਮੁਸ਼ਕਿਲਾਂ ਨਾਲ ਭਰਿਆ ਰਿਹਾ ਹੈ। ਉਹ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦਾ ਹਿੱਸਾ ਬਣੀ ਰਹਿੰਦੀ ਹੈ। ਭਾਰਤੀ ਹਰ ਰੋਜ਼ ਯੂਟਿਊਬ ‘ਤੇ ਆਪਣਾ ਰੋਜ਼ਾਨਾ ਬਲੌਗ ਸ਼ੇਅਰ ਕਰਦੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਬਲੌਗ ਰਾਹੀਂ ਖੁਲਾਸਾ ਕੀਤਾ ਕਿ ਉਹ ਹਸਪਤਾਲ ‘ਚ ਹਨ।
ਬਲੌਗ ਵਿੱਚ ਭਾਰਤੀ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪੇਟ ਵਿੱਚ ਤੇਜ਼ ਦਰਦ ਤੋਂ ਪੀੜਤ ਸੀ, ਪਰ ਉਹ ਇਸ ਨੂੰ ਐਸਿਡਿਟੀ ਸਮਝ ਕੇ ਇਸ ਨੂੰ ਨਜ਼ਰਅੰਦਾਜ਼ ਕਰਦੀ ਰਹੀ। ਹਾਲਾਂਕਿ, ਜਦੋਂ ਦਰਦ ਹੋਰ ਤੇਜ਼ ਹੋ ਗਿਆ ਅਤੇ ਉਹ ਇਸ ਨੂੰ ਸਹਿ ਨਹੀਂ ਸਕੀ ਤਾਂ ਭਾਰਤੀ ਡਾਕਟਰ ਕੋਲ ਗਈ। ਜਿੱਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿੱਤੇ ‘ਚ ਪੱਥਰੀ ਹੈ। ਭਾਰਤੀ ਦਾ ਕਹਿਣਾ ਹੈ ਕਿ ਹੁਣ ਉਹ ਇਸ ਸਮੱਸਿਆ ਨੂੰ ਠੀਕ ਕਰਨ ਲਈ ਆਪਰੇਸ਼ਨ ਕਰਵਾਏਗੀ। ਬਲੌਗ ‘ਚ ਭਾਰਤੀ ਦੀ ਹਾਲਤ ਕਾਫੀ ਖਰਾਬ ਨਜ਼ਰ ਆ ਰਹੀ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।
ਆਪਣੇ ਵੀਡੀਓ ਵਿੱਚ ਭਾਰਤੀ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਦੀਆਂ ਅੱਖਾਂ ਵੀ ਨਮ ਲੱਗ ਰਹੀਆਂ ਸਨ। ਭਾਰਤੀ ਨੇ ਆਪਣੇ ਬਲੌਗ ‘ਚ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਪੇਟ ‘ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਫੂਡ ਪੋਇਜ਼ਨਿੰਗ ਹੈ। ਪਰ ਜਦੋਂ ਉਸ ਨੂੰ ਪਿੱਤੇ ਵਿਚ ਪੱਥਰੀ ਦਾ ਪਤਾ ਲੱਗਾ ਤਾਂ ਉਹ ਵੀ ਦੰਗ ਰਹਿ ਗਈ। ਕੋਕਿਲਾਬੇਨ ਅੰਬਾਨੀ ਹਸਪਤਾਲ ‘ਚ ਭਾਰਤੀ ਦਾ ਇਲਾਜ ਚੱਲ ਰਿਹਾ ਹੈ। ਇਸ ਬਿਮਾਰੀ ਵਿਚ ਅਕਸਰ ਆਪਰੇਸ਼ਨ ਕਰਨਾ ਪੈਂਦਾ ਹੈ।