ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ 25 ਹਜ਼ਾਰ ਬਿਜਲੀ ਬਿੱਲ ਲੈ ਕੇ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ ਅਤੇ ਪ੍ਰੈੱਸ ਕਾਨਫਰੰਸ ਕੀਤੀ। ਕਾਨਫਰੰਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ 61 ਲੱਖ ਬਿਜਲੀ ਬਿੱਲ ਜ਼ੀਰੋ ਆਏ ਹਨ। ਭਾਵ 61 ਲੱਖ ਪਰਿਵਾਰਾਂ ਨੂੰ ਮੁਫਤ ਬਿਜਲੀ ਮਿਲੀ ਹੈ। ਇਸ ਤਰ੍ਹਾਂ ‘ਆਪ’ ਗੁਜਰਾਤ ‘ਚ ਵੀ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਮੁਫਤ ਦੇ ਬਿਆਨ ‘ਤੇ ਭਾਜਪਾ ਦਾ ਇਹ ਕਹਿਣਾ ਹੈ ਕਿ ਉਹ ਮੁਫਤ ਕਿਵੇਂ ਦੇਵੇਗੀ। ਇਸ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ ਮੰਤਰੀ ਖੁਦ ਬਿਜਲੀ ਦੇ ਬਿੱਲਾਂ ਦੇ ਸਬੂਤ ਲੈ ਕੇ ਅਹਿਮਦਾਬਾਦ ਪੁੱਜੇ।
हमने जो कहा था वो कर के भी दिखाया…पंजाब के 86% से भी ज़्यादा परिवारों का ZERO बिल आया है…ये आँकड़ा आने वाले समय में और भी बढ़ेगा….नेक नीयत से किए गए काम के नतीजे हमेशा अच्छे होते हैं….. हमने तो 24 घंटे बिजली की व्यवस्था भी करनी शुरू कर दी है…. pic.twitter.com/OrKvQ1JV4Z
— Bhagwant Mann (@BhagwantMann) November 30, 2022
ਦੱਸ ਦੇਈਏ ਗੁਜਰਾਤ ਵਿੱਚ ਪਹਿਲੇ ਪੜਾਅ ਦੀ ਵੋਟਿੰਗ 1 ਦਸੰਬਰ ਨੂੰ ਹੋਵੇਗੀ ਜਦਕਿ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਦੋਵਾਂ ਪੜਾਵਾਂ ਦੀਆਂ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਗੁਜਰਾਤ ਵਿੱਚ ਪਿਛਲੇ 24 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਹੈ। ਇੱਥੇ ਹਰ ਚੋਣ ਵਿੱਚ ਕਾਂਗਰਸ ਭਾਜਪਾ ਦੀ ਮੁੱਖ ਵਿਰੋਧੀ ਪਾਰਟੀ ਰਹੀ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਐਂਟਰੀ ਕਰ ਲਈ ਹੈ। ਇਸ ਨਾਲ ਸਮੀਕਰਨ ਬਦਲਣ ਦੀਆਂ ਵੀ ਸੰਭਾਵਨਾਵਾਂ ਹਨ।