ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਐਲਾਨ ਕੀਤਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨਗੇ। ਮਾਨ ਨੇ ਇੱਥੇ ਲੋਕ ਸਭਾ ਉਪ ਚੋਣਾਂ ਲਈ ਰੋਡ ਸ਼ੋਅ ਕੀਤਾ ਹੈ। ਮਾਨ ਨੇ ਸਵਾਲ ਪੁਛਿਆ ਕਿ ਕੀ ਗੈਂਗਸਟਰ ਮੈਂ ਲੈ ਕੇ ਆਇਆ ਹਾਂ? ਮੈਨੂੰ ਆਏ ਨੂੰ 3 ਮਹੀਨੇ ਹੋਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਵਿਰੋਧੀ ਲੈ ਕੇ ਆਏ ਨੇ। ਇਹ ਗੈਂਗਸਟਰ ਕਾਂਗਰਸ ਅਤੇ ਅਕਾਲੀਆਂ ਦੇ ਹਨ। ਪਰ ਮੈਂ ਇੰਨ੍ਹਾਂ ਨੂੰ ਸਾਫ਼ ਕਰਾਂਗਾ। ਮਾਨ ਨੇ ਇੱਥੇ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
'ਆਪ' ਦੇ ਨੌਜਵਾਨ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਦਿੜ੍ਹਬਾ ਵਿਖੇ ਰੋਡ ਸ਼ੋਅ… LIVE https://t.co/OVsE2rFhye
— Bhagwant Mann (@BhagwantMann) June 17, 2022
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਵਿਰੋਧੀਆਂ ਨੂੰ ਦੁੱਖ ਹੈ। ਸਰਕਾਰ ਵੱਲੋਂ 3 ਮਹੀਨਿਆਂ ਵਿੱਚ ਕੀਤੇ ਚੰਗੇ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਸਰਕਾਰ ਨਹੀਂ ਚੱਲੇਗੀ। ਅਸੀਂ ਪਿਛਲੇ 9 ਸਾਲਾਂ ਤੋਂ ਦਿੱਲੀ ਵਿੱਚ ਸਰਕਾਰ ਚਲਾ ਰਹੇ ਹਾਂ।