ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਲਈ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰੇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਕਾਤ ਕੀਤੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਆਸਟ੍ਰੇਲੀਆ ਦੇ ਰਾਜਦੂਤ ਨਾਲ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਬਾਰੇ ਚਰਚਾ ਕੀਤੀ ਹੈ। ਓ ਫੈਰੇਲ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਆਸਟਰੇਲੀਆਈ ਵਫ਼ਦ ਨੇ ਬੁੱਧਵਾਰ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਪੰਜਾਬ ਵਿੱਚ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਬਣਾਉਣ ਲਈ ਡੂੰਘੀ ਦਿਲਚਸਪੀ ਦਿਖਾਈ।
ਅੱਜ ਆਸਟ੍ਰੇਲੀਆ ਦੇ ਰਾਜਦੂਤ @AusHCIndia ਦੇ ਨਾਲ ਪੰਜਾਬ ਦੇ ਕਈ ਮੁੱਦਿਆਂ ਨੂੰ ਲੈਕੇ ਬਹੁਤ ਵਧੀਆ ਚਰਚਾ ਹੋਈ।
ਆਸਟ੍ਰੇਲੀਆ ਵਿੱਚ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਪੰਜਾਬ ਦੇ ਮੌਸਮ ਅਤੇ ਹਾਲਾਤਾਂ ਅਨੁਸਾਰ ਇਨ੍ਹਾਂ ਤਕਨੀਕਾਂ ਨੂੰ ਇੱਥੇ ਵੀ ਲਾਗੂ ਕਰਾਂਗੇ ਅਤੇ ਖੇਤੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਵਾਂਗੇ। pic.twitter.com/y2S0H636UI
— Bhagwant Mann (@BhagwantMann) May 4, 2022
ਬੈਰੀ ਓ ਫੈਰੇਲ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਤਰਜ਼ ‘ਤੇ ਪੰਜਾਬ ਨਾਲ ਖਾਸ ਤੌਰ ‘ਤੇ ਖੇਤੀਬਾੜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਬਣਾਉਣ ਲਈ ਡੂੰਘੀ ਦਿਲਚਸਪੀ ਦਿਖਾਈ ਹੈ। ਬੈਰੀ ਓ ਫੈਰੇਲ ਦੇ ਪ੍ਰਸਤਾਵ ‘ਤੇ ਹੁੰਗਾਰਾ ਭਰਦੇ ਹੋਏ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਸ ਸਬੰਧ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ ਤਾਂ ਜੋ ਆਪਸੀ ਹਿੱਤਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਠੋਸ ਰੂਪ ਦੇ ਕੇ ਪੰਜਾਬ ਨੂੰ ਉੱਚ ਵਿਕਾਸ ਦੀ ਲੀਹ ‘ਤੇ ਲਿਜਾਇਆ ਜਾ ਸਕੇ।
ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ, “ਅੱਜ ਆਸਟ੍ਰੇਲੀਆ ਦੇ ਰਾਜਦੂਤ @AusHCIndia ਦੇ ਨਾਲ ਪੰਜਾਬ ਦੇ ਕਈ ਮੁੱਦਿਆਂ ਨੂੰ ਲੈਕੇ ਬਹੁਤ ਵਧੀਆ ਚਰਚਾ ਹੋਈ। ਆਸਟ੍ਰੇਲੀਆ ਵਿੱਚ ਖੇਤੀ ਤੇ ਹੋਰ ਚੀਜ਼ਾਂ ਲਈ ਮਾਡਰਨ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਪੰਜਾਬ ਦੇ ਮੌਸਮ ਅਤੇ ਹਾਲਾਤਾਂ ਅਨੁਸਾਰ ਇਨ੍ਹਾਂ ਤਕਨੀਕਾਂ ਨੂੰ ਇੱਥੇ ਵੀ ਲਾਗੂ ਕਰਾਂਗੇ ਅਤੇ ਖੇਤੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਵਾਂਗੇ।”