ਤੰਦਰੁਸਤ ਰਹਿਣ ਲਈ ਸਰੀਰ ਨੂੰ ਆਇਰਨ ਦੀ ਲੋੜ ਹੁੰਦੀ ਹੈ। ਇਸੇ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਵੱਧਦੀ ਹੈ। ਹੀਮੋਗਲੋਬਿਨ ਸਾਹ ਦੇ ਨਾਲ ਖਿੱਚੀ ਗਈ ਆਕਸੀਜਨ ਨੂੰ ਪੂਰੇ ਸਰੀਰ ‘ਚ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਅਨੀਮੀਆ ਯਾਨੀ ਸਰੀਰ ‘ਚ ਖੂਨ ਦੀ ਕਮੀ ਦਾ ਖ਼ਤਰਾ ਹੋ ਸਕਦਾ ਹੈ। ਵੈਸੇ ਤਾਂ ਆਇਰਨ ਨਾਲ ਭਰਪੂਰ ਚੀਜ਼ਾਂ ਨੂੰ ਡਾਈਟ ‘ਚ ਸ਼ਾਮਿਲ ਕਰਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਇਰਨ ਨਾਲ ਭਰਪੂਰ ਸੁਪਰਫੂਡਜ਼ –
ਅਨਾਰ : ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਅਨਾਰ ਖਾਣਾ ਬੈਸਟ ਆਪਸ਼ਨ ਹੈ। ਰੋਜ਼ਾਨਾ 1 ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਅਨੀਮੀਆ ਤੋਂ ਛੁਟਕਾਰਾ ਮਿਲਦਾ ਹੈ।
ਆਂਡਾ : ਆਂਡੇ ਪ੍ਰੋਟੀਨ ਦੇ ਨਾਲ ਵਿਟਾਮਿਨ, ਮਿਨਰਲਜ਼, ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹਨ। ਸਰੀਰ ‘ਚ ਆਇਰਨ ਦੀ ਕਮੀ ਨੂੰ ਰੋਜ਼ਾਨਾ 1 ਆਂਡਾ ਖਾਣ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਰੈੱਡ ਮੀਟ : ਰੈੱਡ ਮੀਟ ਆਇਰਨ, ਪੋਟਾਸ਼ੀਅਮ, ਵਿਟਾਮਿਨ-ਏ, ਡੀ, ਜ਼ਿੰਕ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋਣ ਦੇ ਨਾਲ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ।
ਦਾਲਾਂ ਅਤੇ ਅਨਾਜ : ਸਾਬਤ ਅਨਾਜ ਅਤੇ ਦਾਲਾਂ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਨ੍ਹਾਂ ਦਾ ਸੇਵਨ ਸਰੀਰ ‘ਚ ਹੀਮੋਗਲੋਬਿਨ ਲੈਵਲ ਨੂੰ ਵਧਾਉਣ ‘ਚ ਮਦਦ ਕਰ ਸਕਦਾ ਹੈ।
ਡ੍ਰਾਈ ਫਰੂਟਸ : ਡ੍ਰਾਈ ਫਰੂਟਸ ਆਇਰਨ ਨਾਲ ਭਰਪੂਰ ਹੁੰਦੇ ਹਨ। ਮਾਹਿਰਾਂ ਅਨੁਸਾਰ ਸਵੇਰੇ ਖਾਲੀ ਪੇਟ ਭਿੱਜੀ ਹੋਈ ਸੌਗੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਖਜੂਰ, ਅਖਰੋਟ, ਬਦਾਮ ਆਦਿ ਵੀ ਹੀਮੋਗਲੋਬਿਨ ਵਧਾਉਣ ‘ਚ ਮਦਦ ਕਰਦੇ ਹਨ।
ਫਲ ਅਤੇ ਸਬਜ਼ੀਆਂ : ਸਰੀਰ ‘ਚ ਹੀਮੋਗਲੋਬਿਨ ਵਧਾਉਣ ਲਈ ਹਰੀਆਂ ਸਬਜ਼ੀਆਂ ਅਤੇ ਲਾਲ ਰੰਗ ਦੇ ਫਲ ਖਾਓ। ਇਨ੍ਹਾਂ ‘ਚ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਨੀਮੀਆ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ।