ਡਾਕਟਰ ਨੂੰ ਧਰਤੀ ਦਾ ਰੱਬ ਕਿਉਂ ਕਿਹਾ ਜਾਂਦਾ ਹੈ… ਇਹ ਗੱਲ ਬੈਂਗਲੁਰੂ ਦੇ ਇੱਕ ਡਾਕਟਰ ਨੇ ਆਪਣੇ ਪੇਸ਼ੇ ਪ੍ਰਤੀ ਇਮਾਨਦਾਰੀ ਦਿਖਾ ਕੇ ਦੱਸੀ ਹੈ। ਦਰਅਸਲ ਸਵੇਰੇ ਦਸ ਵਜੇ ਹਸਪਤਾਲ ਵਿੱਚ ਦਾਖ਼ਲ ਇੱਕ ਬਜ਼ੁਰਗ ਔਰਤ ਦਾ ਆਪਰੇਸ਼ਨ ਹੋਣਾ ਸੀ। ਡਾਕਟਰ ਰੋਜ਼ਾਨਾ ਦੀ ਤਰਾਂ ਘਰੋਂ ਨਿਕਲਿਆ ਪਰ ਰਸਤੇ ਵਿੱਚ ਉਨ੍ਹਾਂ ਦੀ ਕਾਰ ਟਰੈਫਿਕ ਵਿੱਚ ਫਸ ਗਈ। ਤਾਂ ਡਾਕਟਰ ਸਾਬ੍ਹ ਬਿਨਾਂ ਦੇਰੀ ਕੀਤੇ ਡਰਾਈਵਰ ਕੋਲ ਕਾਰ ਛੱਡ ਕੇ ਹਸਪਤਾਲ ਵੱਲ ਭੱਜੇ। ਇਸ ਦੌਰਾਨ ਉਨ੍ਹਾਂ ਨੇ ਦੌੜ ਕੇ ਤਿੰਨ ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਘਟਨਾ 30 ਅਗਸਤ ਦੀ ਹੈ। ਜਦੋਂ ਗੈਸਟਰੋਐਂਟਰੌਲੋਜੀ ਸਰਜਨ ਡਾ: ਗੋਵਿੰਦ ਕੁਮਾਰ ਮਨੀਪਾਲ ਹਸਪਤਾਲ ਸਰਜਾਪੁਰ ਲਈ ਘਰੋਂ ਰਵਾਨਾ ਹੋਏ। ਉਨ੍ਹਾਂ ਨੇ ਦਸ ਵਜੇ ਹਸਪਤਾਲ ਪਹੁੰਚਣਾ ਸੀ। ਜਿੱਥੇ ਦਾਖਲ ਬਜ਼ੁਰਗ ਔਰਤ ਦੀ ਸਰਜਰੀ ਕਰਨੀ ਸੀ। ਪਰ ਡਾਕਟਰ ਗੋਵਿੰਦ ਕੁਮਾਰ ਟਰੈਫਿਕ ਵਿੱਚ ਫਸ ਗਏ। ਜੇਕਰ ਉਹ ਆਵਾਜਾਈ ਦੇ ਮੁੜ ਸ਼ੁਰੂ ਹੋਣ ਦੀ ਉਡੀਕ ਕਰਦੇ ਤਾਂ ਇਸ ਵਿੱਚ ਦੇਰੀ ਹੋ ਸਕਦੀ ਸੀ, ਜਿਸ ਨਾਲ ਮਰੀਜ਼ ਦੀ ਜਾਨ ਮੁਸੀਬਤ ਵਿੱਚ ਪੈ ਸਕਦੀ ਸੀ। ਇਸ ਲਈ ਬਿਨਾਂ ਦੇਰੀ ਕੀਤੇ ਡਾਕਟਰ ਗੋਵਿੰਦ ਕੁਮਾਰ ਨੇ ਡਰਾਈਵਰ ਕੋਲ ਕਾਰ ਛੱਡ ਕੇ 3 ਕਿਲੋਮੀਟਰ ਦੂਰ ਹਸਪਤਾਲ ਪਹੁੰਚ ਕੇ ਸਰਜਰੀ ਕੀਤੀ। ਇਸ ਘਟਨਾ ਸਬੰਧੀ ਡਾਕਟਰ ਦੱਸਦੇ ਹਨ ਕਿ ਉਹ ਹਰ ਰੋਜ਼ ਬੰਗਲੌਰ ਤੋਂ ਮਨੀਪਾਲ ਹਸਪਤਾਲ ਸਰਜਾਪੁਰ ਜਾਂਦੇ ਹਨ।
ਉਸ ਦਿਨ ਵੀ ਉਹ ਸਮੇਂ ਸਿਰ ਘਰੋਂ ਨਿਕਲੇ ਸੀ। ਹਸਪਤਾਲ ਪਹੁੰਚ ਕੇ ਬਜ਼ੁਰਗ ਔਰਤ ਦਾ ਆਪਰੇਸ਼ਨ ਕਰਨਾ ਸੀ। ਜਿਸ ਲਈ ਉਨ੍ਹਾਂ ਨੇ 10 ਵਜੇ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਟੀਮ ਤਿਆਰ ਸੀ। ਪਰ ਉਹ ਭਾਰੀ ਟਰੈਫਿਕ ਵਿੱਚ ਫਸ ਗਏ। ਬਿਨਾਂ ਸਮਾਂ ਬਰਬਾਦ ਕੀਤੇ ਉਨ੍ਹਾਂ ਨੇ ਡਰਾਈਵਰ ਦੇ ਭਰੋਸੇ ਕਾਰ ਛੱਡ ਦਿੱਤੀ ਅਤੇ ਆਪ ਭੱਜਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਨ੍ਹਾਂ ਲਈ ਸਮੇਂ ਸਿਰ ਉੱਥੇ ਪਹੁੰਚਣਾ ਜ਼ਰੂਰੀ ਸੀ।