ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਕ੍ਰਿਕਟ ਟੀਮ ਲਈ ਚੰਗੀ ਖਬਰ ਆਈ ਹੈ। ਇੰਗਲੈਂਡ ਨੂੰ 2019 ‘ਚ ਪਹਿਲੀ ਵਾਰ ਵਨਡੇ ‘ਚ ਵਿਸ਼ਵ ਚੈਂਪੀਅਨ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੇਨ ਸਟੋਕਸ 50 ਓਵਰਾਂ ‘ਚ ਵਾਪਸੀ ਕਰਨ ਵਾਲੇ ਹਨ। ਸਟੋਕਸ ਨੇ ਪਿਛਲੇ ਸਾਲ ਜੁਲਾਈ ‘ਚ ਵਨਡੇ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਉਹ ਸੰਨਿਆਸ ਦਾ ਫੈਸਲਾ ਬਦਲ ਕੇ ਵਾਪਸੀ ਲਈ ਤਿਆਰ ਹਨ। ਇਸ ਦੇ ਲਈ ਸਟੋਕਸ ਅਗਲੇ ਸਾਲ ਹੋਣ ਵਾਲੇ ਆਈਪੀਐਲ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਨ।ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਇੰਗਲੈਂਡ ਦੀ ਵਨਡੇ ਟੀਮ ਦੇ ਕਪਤਾਨ ਜੋਸ ਬਟਲਰ ਵਨਡੇ ਵਿਸ਼ਵ ਕੱਪ ਵਿੱਚ ਖੇਡਣ ਨੂੰ ਲੈ ਕੇ ਸਟੋਕਸ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਸੰਨਿਆਸ ਵਾਪਿਸ ਲੈਣ ਲਈ ਕਹਿਣਗੇ। ਟੈਲੀਗ੍ਰਾਫ਼ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਬੇਨ ਸਟੋਕਸ ਨੇ ਪਿਛਲੇ ਸਾਲ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਹੁਣ ਉਹ ਟੈਸਟ ‘ਚ ਟੀਮ ਦੀ ਕਪਤਾਨੀ ਕਰ ਰਹੇ ਸਨ ਪਰ ਹੁਣ ਉਹ ਵਨਡੇ ‘ਚ ਵਾਪਸੀ ਲਈ ਤਿਆਰ ਹਨ। ਇੰਗਲੈਂਡ ਨੂੰ ਉਮੀਦ ਸੀ ਕਿ ਉਹ ਵਿਸ਼ਵ ਕੱਪ ਲਈ ਵਾਪਸੀ ਕਰ ਸਕਦੇ ਹਨ।ਟੈਲੀਗ੍ਰਾਫ ਦੀ ਰਿਪੋਰਟ ਮੁਤਾਬਿਕ ਜੇਕਰ ਬਟਲਰ ਸਟੋਕਸ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਵਨਡੇ ਵਿਸ਼ਵ ਕੱਪ ਖੇਡਣ ਲਈ ਕਹਿੰਦੇ ਹਨ ਤਾਂ ਸਟੋਕਸ ਵਾਪਸੀ ਕਰ ਸਕਦੇ ਹਨ।ਮੰਨਿਆ ਜਾ ਰਿਹਾ ਹੈ ਕਿ ਬਟਲਰ ਉਨ੍ਹਾਂ ਨੂੰ ਜਲਦ ਹੀ ਫੋਨ ਕਰਨਗੇ।
ਰਿਪੋਰਟ ਅਨੁਸਾਰ ਸਟੋਕਸ ਦੇ ਗੋਡੇ ਦੀ ਸਮੱਸਿਆ ਹੈ ਅਤੇ ਇਸ ਦੇ ਮੱਦੇਨਜ਼ਰ ਉਹ ਵਨਡੇ ‘ਚ ਆਰਾਮ ਕਰ ਰਹੇ ਸਨ। ਸਟੋਕਸ ਦੇ ਗੋਡੇ ਦੀ ਕਿਸੇ ਵੀ ਸਮੇਂ ਸਰਜਰੀ ਦੀ ਲੋੜ ਪੈ ਸਕਦੀ ਹੈ। ਟੈਲੀਗ੍ਰਾਫ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੈਡਿਊਲ ‘ਚ ਗੈਪ ਦੇਣ ਦੀ ਲੋੜ ਹੈ ਤਾਂ ਉਹ ਅਗਲੇ ਸਾਲ ਆਈਪੀਐੱਲ ‘ਚ ਆਰਾਮ ਕਰ ਸਕਦੇ ਹਨ। ਸਟੋਕਸ ਨੂੰ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਨੇ ਆਪਣੇ ਨਾਲ ਜੋੜਿਆ ਸੀ ਪਰ ਉਹ ਇਸ ਸਾਲ ਵੀ ਆਈਪੀਐਲ ਵਿੱਚ ਬਹੁਤੇ ਮੈਚ ਨਹੀਂ ਖੇਡੇ ਸਨ।