ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ ਪਰ ਹੁਣ ਐਗਜ਼ਿਟ ਪੋਲ ਸਾਹਮਣੇ ਆਇਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਨੂੰ 50 ਪਲੱਸ ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਮਤਲਬ ਉਹ ਸੂਬੇ ਵਿੱਚ ਸਰਕਾਰ ਬਣਾਉਣ ਦੇ ਨੇੜੇ ਹੈ। ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 59 ਹੈ। ਇਸ ਦਰਮਿਆਨ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਨਤੀਜੇ ਆਉਣਗੇ, ਅਸੀਂ ਲੋਕਾਂ ਦਾ ਫਤਵਾ ਸਵੀਕਾਰ ਕਰਾਂਗੇ।
ਮਾਨ ਨੇ ਕਿਹਾ ਕਿ ਅਗਲੇ 5 ਸਾਲਾਂ ਲਈ ਆਪਣੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਦੇ ਭਵਿੱਖ ਦੀ ਵਾਗਡੋਰ ਕਿਸ ਦੇ ਹੱਥਾਂ ਵਿਚ ਰੱਖਣਗੇ, ਇਸ ਦਾ ਜਾਨਾਦੇਸ਼ ਈਵੀਐੱਮ ਮਸ਼ੀਨਾਂ ਵਿਚ ਬੰਦ ਹੈ। 10 ਤਰੀਖ ਨੂੰ ਨਤੀਜੇ ਆਉਣਗੇ ਤੇ ਅਸੀਂ ਲੋਕਾਂ ਦਾ ਜਨਾਦੇਸ਼ ਮੰਨਾਂਗੇ।