ਜੇਕਰ ਤੁਸੀਂ ਵੀ ਨਿਊਜ਼ੀਲੈਂਡ ਦੇ ਵੀਜੀਟਰ ਵੀਜਾ ਦੀ ਫਾਈਲ ਲਗਾ ਰਹੇ ਹੋ ਜਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਖ਼ਬਰ ਨੂੰ ਧਿਆਨ ਦੇ ਨਾਲ ਪੜ੍ਹ ਲੈਣਾ ਤਾਕਿ ਤੁਹਾਨੂੰ ਬਾਅਦ ‘ਚ ਪਛਤਾਉਣਾ ਨਾ ਪਏ। ਦਰਅਸਲ ਜੇਕਰ ਤੁਸੀਂ 17 ਜੂਨ ਤੋਂ ਫਾਈਲ ਲਗਾ ਰਹੇ ਹੋ ਤਾਂ ਤੁਹਾਡੇ ਲਈ ਆਪਣੇ ਡਾਕੂਮੈਂਟ ਅਧਿਕਾਰਿਤ ਵਿਅਕਤੀ ਜਾਂ ਕੰਪਨੀ ਤੋਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਵਾਉਣੇ ਜਰੂਰੀ ਹੋਣਗੇ। ਜੇਕਰ ਤੁਹਾਡੀ ਫਾਈਲ ਕਿਸੇ ਵੀ ਵਿਦੇਸ਼ੀ ਭਾਸ਼ਾ ‘ਚ ਹੋਵੇਗੀ ਤਾਂ ਬਿਨ੍ਹਾਂ ਪ੍ਰੋਸੈਸਿੰਗ ਫਾਈਲ ਰੱਦ ਕਰ ਦਿੱਤੀ ਜਾਏਗੀ। ਇਨ੍ਹਾਂ ਡਾਕੂਮੈਂਟਾਂ ਵਿੱਚ ਬੈਂਕ ਸਟੇਟਮੈਂਟਾਂ, ਟਿਕਟਾਂ ਦੀ ਜਾਣਕਾਰੀ, ਇਮਪਲਾਇਮੈਂਟ ਦੇ ਪਰੂਫ, ਛੁੱਟੀ ਦੀ ਅਰਜੀ ਆਦਿ ਸ਼ਾਮਿਲ ਹਨ।