ਦੱਖਣੀ ਅਫਰੀਕਾ ਖਿਲਾਫ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਟੀਮ ‘ਚ ਦੋ ਬਦਲਾਅ ਕੀਤੇ ਹਨ। ਟੀਮ ਇੰਡੀਆ ‘ਚ ਆਫ ਸਪਿਨਰ ਜਯੰਤ ਯਾਦਵ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਵਾਸ਼ਿੰਗਟਨ ਦੀ ਜਗ੍ਹਾ ਆਫ ਸਪਿਨਰ ਜਯੰਤ ਯਾਦਵ ਦੀ ਟੀਮ ‘ਚ ਐਂਟਰੀ ਹੋਈ ਹੈ।
ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੀ ਮੁਹੰਮਦ ਸਿਰਾਜ ਦੇ ਬੈਕਅਪ ਵਜੋਂ ਵਨਡੇ ਟੀਮ ਵਿੱਚ ਸ਼ਾਮਿਲ ਕੀਤਾ ਹੈ। ਸਿਰਾਜ ਹੈਮਸਟ੍ਰਿੰਗ ਦੀ ਸੱਟ ਕਾਰਨ ਕੇਪਟਾਊਨ ‘ਚ ਖੇਡੇ ਜਾ ਰਹੇ ਤੀਜੇ ਟੈਸਟ ‘ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ।