ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਵਿਸ਼ਵ ਕੱਪ 2024 ਅਤੇ ਦੱਖਣੀ ਅਫਰੀਕਾ ਵਿੱਚ ਹੋਣ ਵਾਲੀ ਤਿਕੋਣੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਤਿਕੋਣੀ ਸੀਰੀਜ਼ 29 ਦਸੰਬਰ ਤੋਂ ਖੇਡੀ ਜਾਵੇਗੀ, ਜਦਕਿ ਫਾਈਨਲ 10 ਜਨਵਰੀ 2024 ਨੂੰ ਹੋਵੇਗਾ। ਟੀਮ ਵਿੱਚ ਤਿੰਨ ਖਿਡਾਰੀਆਂ ਨੂੰ ਸਟੈਂਡਬਾਏ ਵਜੋਂ ਚੁਣਿਆ ਗਿਆ ਹੈ। ਉਦੈ ਸਹਾਰਨ ਟੀਮ ਦੀ ਕਮਾਨ ਸੰਭਾਲਣਗੇ।
ਬੀਸੀਸੀਆਈ ਦੀ ਜੂਨੀਅਰ ਚੋਣ ਕਮੇਟੀ ਨੇ ਇਸ ਟੀਮ ਦਾ ਐਲਾਨ ਕੀਤਾ ਹੈ। BCCI ਦੀ ਪ੍ਰੈੱਸ ਰਿਲੀਜ਼ ‘ਚ ਦੱਸਿਆ ਗਿਆ ਕਿ ਟੀਮ ਇੰਡੀਆ ਤਿਕੋਣੀ ਸੀਰੀਜ਼ ਤੋਂ ਬਾਅਦ ਅੰਡਰ-19 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰੇਗੀ। ਵਿਸ਼ਵ ਕੱਪ 19 ਜਨਵਰੀ 2024 ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗੀ।
ਟੂਰਨਾਮੈਂਟ ਦੀਆਂ ਕੁੱਲ 16 ਟੀਮਾਂ ਨੂੰ ਏ, ਬੀ, ਸੀ ਅਤੇ ਡੀ ਦੇ ਚਾਰ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਟੀਮ ਇੰਡੀਆ ਗਰੁੱਪ ਏ ਵਿੱਚ ਅਮਰੀਕਾ, ਬੰਗਲਾਦੇਸ਼ ਅਤੇ ਆਇਰਲੈਂਡ ਦੇ ਨਾਲ ਮੌਜੂਦ ਹੈ। ਬੰਗਲਾਦੇਸ਼ ਖ਼ਿਲਾਫ਼ ਖੇਡਣ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਕੱਪ ਦਾ ਦੂਜਾ ਮੈਚ 25 ਜਨਵਰੀ ਨੂੰ ਆਇਰਲੈਂਡ ਖ਼ਿਲਾਫ਼ ਅਤੇ ਤੀਜਾ 28 ਜਨਵਰੀ ਨੂੰ ਅਮਰੀਕਾ ਖ਼ਿਲਾਫ਼ ਖੇਡੇਗੀ।
ਟ੍ਰਾਈ ਸੀਰੀਜ਼ ਅਤੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ
ਉਦੈ ਸਹਾਰਨ (ਕਪਤਾਨ), ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਪਟੇਲ, ਸਚਿਨ ਦਾਸ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਅਵਨੀਸ਼ ਰਾਓ, ਸੌਮੀ ਪਾਂਡੇ, ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌੜਾ, ਰਾਜ ਲਿੰਬਾਨੀ, ਨਮਨ ਤਿਵਾਰੀ, ਆਰਾਧਿਆ ਸ਼ੁਕਲਾ।