[gtranslate]

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ਦੇ ਮੈਦਾਨ ‘ਚ ਉੱਤਰੇ ਸ਼ਾਕਿਬ ਅਲ ਹਸਨ, ਇਸ ਸੀਟ ਤੋਂ ਕਿਸਮਤ ਅਜ਼ਮਾਉਂਦੇ ਹੋਏ ਲੜਨਗੇ ਚੋਣ !

bangladesh election 2024 shakib al hasan

ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਖੇਡ ਖੇਤਰ ਤੋਂ ਬਾਅਦ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਉਹ ਮੌਜੂਦਾ ਅਵਾਮੀ ਲੀਗ (ਏਐਲ) ਪਾਰਟੀ ਲਈ ਆਪਣੇ ਜੱਦੀ ਹਲਕੇ ਮਗੁਰਾ ਤੋਂ ਚੋਣ ਲੜ ਰਹੇ ਹਨ। ਅਲ ਜਜ਼ੀਰਾ ਨੇ ਇੱਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਬੰਗਲਾਦੇਸ਼ ਲਈ ਵਨਡੇ ਟੀਮ ਦੀ ਕਪਤਾਨੀ ਕਰ ਰਹੇ ਸ਼ਾਕਿਬ ਅਲ ਹਸਨ ਨੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਿਕ ਮੰਗਲਵਾਰ ਨੂੰ ਸਾਕਿਬ ਇੱਕ ਜਨ ਸਭਾ ਨੂੰ ਸੰਬੋਧਿਤ ਕਰਨ ਲਈ ਮਗੁਰਾ ਪਹੁੰਚੇ, ਜਿੱਥੇ ਹਜ਼ਾਰਾਂ ਸਮਰਥਕ ਮੌਜੂਦ ਸਨ। ਇੱਕ ਐਸਯੂਵੀ ਵਿੱਚ ਸਥਾਨ ‘ਤੇ ਪਹੁੰਚੇ ਸਟਾਰ ਕ੍ਰਿਕਟਰ ਦਾ ਇੱਕ ਤਜਰਬੇਕਾਰ ਰਾਜਨੇਤਾ ਵਾਂਗ ਭੀੜ ਨੇ ਸਵਾਗਤ ਕੀਤਾ।

ਇਸ ਦੌਰਾਨ ਹਸਨ ਨੇ ਇੱਕ ਯੂਟਿਊਬਰ ਨਾਲ ਸ਼ਾਨਦਾਰ ਗੱਲਬਾਤ ਵੀ ਕੀਤੀ। ਦਰਅਸਲ, ਯੂਟਿਊਬਰ ਨੇ ਸ਼ਾਬਿਕ ਨੂੰ ਦੱਸਿਆ ਕਿ ਬੰਗਲਾਦੇਸ਼ ਦੇ ਹਰ ਜ਼ਿਲ੍ਹੇ ਦੀ ਆਪਣੀ ਵਿਸ਼ੇਸ਼ਤਾ ਹੈ। ਚਾਹੇ ਉਹ ਭੋਜਨ, ਕੱਪੜਿਆਂ ਜਾਂ ਕਿਸੇ ਸਮਾਰਕ ਵਿੱਚ ਹੋਵੇ। ਪਰ ਜਦੋਂ ਮੈਂ ਇੱਥੇ ਪਹੁੰਚ ਕੇ ਲੋਕਾਂ ਨੂੰ ਇਸ ਜਗ੍ਹਾ ਦੀ ਖਾਸੀਅਤ ਬਾਰੇ ਪੁੱਛਿਆ ਤਾਂ ਲਗਭਗ ਸਾਰਿਆਂ ਨੇ ਕਿਹਾ ਕਿ ਇਸ ਜਗ੍ਹਾ ਦੀ ਖਾਸੀਅਤ ਸ਼ਾਕਿਬ ਅਲ ਹਸਨ ਹੈ। ਇਸ ‘ਤੇ ਬੰਗਲਾਦੇਸ਼ੀ ਖਿਡਾਰੀ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਉਸ ਦੀ ਜਗ੍ਹਾ ਹੁੰਦਾ ਤਾਂ ਮੈਂ ਵੀ ਇਹੀ ਕਿਹਾ ਹੁੰਦਾ।

Leave a Reply

Your email address will not be published. Required fields are marked *