ਕ੍ਰਾਈਸਟਚਰਚ ਵਿੱਚ ਖੇਡੇ ਜਾ ਰਹੇ ਟੈਸਟ ਮੈਚ ‘ਚ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਨੇ ਇਹ ਟੈਸਟ ਮੈਚ ਪਾਰੀ ਅਤੇ 117 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਹੈ। ਇਸ ਨਾਲ ਦੋਵਾਂ ਟੀਮਾਂ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਹੋ ਗਈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਪਹਿਲਾ ਟੈਸਟ ਜਿੱਤ ਕੇ ਆਪਣੇ ਨਾਮ ਕੀਤਾ ਸੀ।
ਨਿਊਜ਼ੀਲੈਂਡ ‘ਚ ਇਹ ਉਸ ਦੀ ਪਹਿਲੀ ਟੈਸਟ ਜਿੱਤ ਸੀ। ਮਾਉਂਡ ਮੋਂਗੁਨਈ ‘ਚ ਪਹਿਲੇ ਟੈਸਟ ‘ਚ ਬੰਗਲਾਦੇਸ਼ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ ਤੋਂ ਕ੍ਰਾਈਸਟਚਰਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਅਤੇ ਸੀਰੀਜ਼ ਜਿੱਤਣ ਦੀ ਉਮੀਦ ਕੀਤੀ ਜਾ ਰਹੀ ਸੀ। ਮੌਕਾ ਬਹੁਤ ਵੱਡਾ ਸੀ। ਪਰ ਕ੍ਰਾਈਸਟਚਰਚ ਵਿੱਚ ਕੀਵੀ ਖਿਡਾਰੀਆਂ ਦੇ ਸਾਹਮਣੇ ਨਹੀਂ ਟਿਕ ਸਕੇ। ਨਾ ਬੱਲੇ ਨਾਲ ਨਾ ਗੇਂਦ ਨਾਲ। ਨਤੀਜਾ ਇਹ ਨਿਕਲਿਆ ਕਿ ਬੰਗਲਾਦੇਸ਼ ਨੂੰ ਸਿਰਫ਼ 3 ਦਿਨਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।