ਨਿਊਜ਼ੀਲੈਂਡ ਨੇ ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਦੂਜੇ ਮੈਚ ਵਿੱਚ ਕੀਵੀ ਟੀਮ ਨੇ ਬੰਗਲਾਦੇਸ਼ ਦੀ ਟੀਮ ਨੂੰ 4 ਵਿਕਟਾਂ ਨਾਲ ਰੋਮਾਂਚਕ ਹਾਰ ਦਿੱਤੀ ਹੈ। ਕੀਵੀ ਟੀਮ ਨੇ ਇਹ ਜਿੱਤ ਉਸ ਸਮੇਂ ਹਾਸਿਲ ਕੀਤੀ ਜਦੋਂ ਮੈਚ ਦੇ ਪਹਿਲੇ ਹੀ ਦਿਨ ਉਸ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਸੀ। ਕੀਵੀ ਟੀਮ ਦੀ ਇਸ ਜਿੱਤ ਵਿੱਚ ਗਲੇਨ ਫਿਲਿਪਸ ਅਤੇ ਏਜਾਜ਼ ਪਟੇਲ ਨੇ ਅਹਿਮ ਭੂਮਿਕਾ ਨਿਭਾਈ। ਇਸ ਮੈਚ ਵਿੱਚ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਿ\
