ਨਿਊਜ਼ੀਲੈਂਡ ਦੇ ਸਕੂਲਾਂ ‘ਚ ਸੈਲਫੋਨ ‘ਤੇ ਹੁਣ ਪੂਰਨ ਤੌਰ ‘ਤੇ ਪਾਬੰਦੀ ਲੱਗਣ ਜਾ ਰਹੀ ਹੈ। ਉੱਥੇ ਹੀ ਜ਼ਿਆਦਾਤਰ ਨਿਊਜ਼ੀਲੈਂਡਰ ਵੀ ਕਲਾਸਰੂਮ ਵਿੱਚ ਸੈਲਫੋਨ ‘ਤੇ ਪਾਬੰਦੀ ਲਗਾਉਣ ਦਾ ਸਮਰਥਨ ਕਰ ਰਹੇ ਹਨ। ਨੈਸ਼ਨਲ ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਉਹ ਸਕੂਲਾਂ ਵਿਚ ਮੋਬਾਈਲਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦੇਵੇਗੀ। ਵਿਦਿਆਰਥੀਆਂ ਨੂੰ ਦਿਨ ਦੀ ਸ਼ੁਰੂਆਤ ‘ਤੇ ਆਪਣੇ ਫ਼ੋਨ ਬੰਦ ਕਰਨੇ ਪੈਣਗੇ ਅਤੇ ਉਨ੍ਹਾਂ ਨੂੰ ਘਰ ਜਾਣ ਦੇ ਸਮੇਂ ‘ਤੇ ਹੀ ਓਨ ਕਰ ਸਕਣਗੇ।
ਹੋਰੀਜ਼ਨ ਰਿਸਰਚ ਨੇ ਚਾਰ ਸੰਭਾਵਿਤ ਨੀਤੀ ਵਿਕਲਪਾਂ ਨੂੰ ਪੋਲ ਕੀਤਾ:
61 ਪ੍ਰਤੀਸ਼ਤ ਨੇ ਕਲਾਸ ਦੇ ਸਮੇਂ ਦੌਰਾਨ ਸਾਰੇ ਸਕੂਲਾਂ ਵਿੱਚ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਸਮਰਥਨ ਕੀਤਾ ਹੈ, ਪਰ ਬਰੇਕਾਂ ਦੌਰਾਨ ਨਹੀਂ।
56 ਪ੍ਰਤੀਸ਼ਤ ਨੇ ਪੂਰੇ ਸਕੂਲੀ ਦਿਨ ਲਈ ਵਰਤੋਂ ‘ਤੇ ਪਾਬੰਦੀ ਦਾ ਸਮਰਥਨ ਕੀਤਾ ਹੈ।
16 ਪ੍ਰਤੀਸ਼ਤ ਨੇ ਕਿਹਾ ਕਿ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ (60 ਪ੍ਰਤੀਸ਼ਤ ਇਸ ਵਿਚਾਰ ਨਾਲ ਅਸਹਿਮਤ ਹਨ)
52 ਪ੍ਰਤੀਸ਼ਤ ਨੇ ਸਕੂਲਾਂ ਨੂੰ ਫੈਸਲਾ ਲੈਣ ਦਾ ਸਮਰਥਨ ਕੀਤਾ ਹੈ।
ਹੋਰਾਈਜ਼ਨ ਦੇ 1481 ਬਾਲਗਾਂ ਦੇ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਕਲਾਸ ਦੌਰਾਨ ਪਾਬੰਦੀ, ਪਰ ਬ੍ਰੇਕ ਦੇ ਦੌਰਾਨ ਨਹੀਂ, ਉਹਨਾਂ ਲੋਕਾਂ ਵਿੱਚ ਸਭ ਤੋਂ ਵੱਧ ਪਸੰਦੀਦਾ ਵਿਕਲਪ ਸੀ ਜਿਨ੍ਹਾਂ ਦੇ ਘਰਾਂ ਵਿੱਚ ਬੱਚੇ ਹਨ – 63 ਪ੍ਰਤੀਸ਼ਤ ਨੇ ਇਸਦਾ ਸਮਰਥਨ ਕੀਤਾ ਹੈ। ਬੱਚਿਆਂ ਵਾਲੇ ਸਿਰਫ਼ 22 ਪ੍ਰਤੀਸ਼ਤ ਲੋਕਾਂ ਨੇ ਸੋਚਿਆ ਕਿ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਪਾਬੰਦੀ ਲਈ ਸਮਰਥਨ, ਪਰ ਕਲਾਸ ਬਰੇਕਾਂ ਦੌਰਾਨ ਨਹੀਂ, ਇਹ ਨੌਰਥਲੈਂਡ ਵਿੱਚ ਸਭ ਤੋਂ ਵੱਧ ਸੀ, ਜਿੱਥੇ 79 ਪ੍ਰਤੀਸ਼ਤ ਨੇ ਉਸ ਵਿਕਲਪ ਦਾ ਸਮਰਥਨ ਕੀਤਾ। ਇਹ ਸਰਵੇਖਣ 10-16 ਨਵੰਬਰ ਨੂੰ ਕੀਤਾ ਗਿਆ ਸੀ। ਉੱਤਰਦਾਤਾ ਨਿਊਜ਼ੀਲੈਂਡ ਦੀ ਬਾਲਗ ਆਬਾਦੀ ਨੂੰ ਦਰਸਾਉਂਦੇ ਹਨ।