ਆਸਟ੍ਰੇਲੀਆ ‘ਚ ਇਸ ਸਮੇਂ ਇੱਕ ਪ੍ਰਸਤਾਵਿਤ ਨਿਯਮ ਨੇ ਹੰਗਾਮਾ ਮਚਾਇਆ ਹੋਇਆ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਛੇਤੀ ਇੱਕ ਨਵਾਂ ਕਾਨੂੰਨ ਬਣਾ ਸਕਦੀ ਹੈ ਜਿਸ ਦਾ ਮਤਲਬ ਹੋਵੇਗਾ ਕਿ ਡਿਊਟੀ ਤੋਂ ਬਾਅਦ ਕੋਈ ਵੀ ਮਾਲਕ ਆਪਣੇ ਵਰਕਰ ਨੂੰ ਸੰਪਰਕ ਨਹੀਂ ਕਰੇਗਾ। ਨਿਰਪੱਖ ਕੰਮ ਦੇ ਕਾਨੂੰਨਾਂ ਵਿੱਚ ਪ੍ਰਸਤਾਵਿਤ ਸੋਧ ਦੇ ਤਹਿਤ, ਕਰਮਚਾਰੀਆਂ ਨੂੰ ਆਪਣੇ ਮਾਲਕਾਂ ਦੀਆਂ ਕਾਲਾਂ, ਈਮੇਲਾਂ ਅਤੇ ਟੈਕਸਟ ਮੈਸਜ ਨਜ਼ਰਅੰਦਾਜ਼ ਕਰਨ ਦਾ ਕਾਨੂੰਨੀ ਅਧਿਕਾਰ ਮਿਲੇਗਾ ਜਦੋਂ ਉਹ ਡਿਊਟੀ ‘ਤੇ ਨਹੀਂ ਹੋਣਗੇ ਤੇ ਜਦੋਂ ਤੱਕ ਕਿ ਉਹਨਾਂ ਨੂੰ ਇਸਦਾ ਭੁਗਤਾਨ ਨਹੀਂ ਕੀਤਾ ਜਾਂਦਾ।
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਵਰਕ ਫਰੋਮ ਹੋਮ ਕਾਰਨ ਕਈ ਮਾਲਕਾਂ ਵਲੋਂ ਕਰਮਾਰੀਆਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਸੀ। ਜਿਸ ਦੇ ਨਤੀਜੇ ਵੱਜੋਂ ਸਰਕਾਰ ਇਹ ਕਾਨੂੰਨ ਅਮਲ ਵਿੱਚ ਲਿਆਉਣ ਬਾਰੇ ਸੋਚ ਰਹੀ ਹੈ।