ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਹੈ। ਜਿੱਥੇ ਪਹਿਲਾ ਗੈਂਗਸਟਰ ਸੋਸ਼ਲ ਮੀਡੀਆ ‘ਤੇ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਸੀ ਉੱਥੇ ਹੀ ਹੁਣ 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਚਿਤਾਵਨੀ ਦਿੱਤੀ ਹੈ। ਬੰਬੀਹਾ ਗੈਂਗ ਨੇ ਲਿਖਿਆ ਹੈ ਕਿ ਉਹ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਨੂੰ ਆਖਰੀ ਵਾਰ ਬੇਨਤੀ ਕਰ ਰਹੇ ਨੇ ਕਿ ਉਹ ਜੱਗੂ ਭਗਵਾਨਪੁਰੀ ਦੇ ਕਹਿਣ ‘ਤੇ ਕੋਈ ਕਬੱਡੀ ਮੈਚ ਨਾ ਖੇਡਣ ਤੇ ਨਾ ਕਰਵਾਉਣ।
ਬੰਬੀਹਾ ਗਰੁੱਪ ਨੇ ਦੱਸਿਆ ਪੋਸਟ ਪਾ ਲਿਖਿਆ ਕਿ “ਸਤਿ ਸੀ੍ ਆਕਾਲ ਜੀ , ਸਾਰੇ ਵੀਰਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਕੁੱਝ ਗੱਲਾਂ ਕਰਨ ਜਾ ਰਹੇ ਹਾਂ ਇਹ ਗੱਲਾਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਪਰਮੋਟਰ ਤੇ ਖਿਡਾਰੀਆਂ ਨੂੰ ਅਸੀਂ ਇਹ ਦੱਸਣ ਜਾ ਰਹੇ ਹਾਂ ਕੇ ਸਾਡਾ ਤੇ ਸਾਡੇ ਗਰੁੱਪ ਦਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਤੇ ਜੋ ਆ ਜੱਗੂ ਭਗਵਾਨਪੁਰ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ white Money ਵਿੱਚ ਬਦਲ ਰਿਹਾ ਹੈ ਇਸ ਕਰਕੇ ਸਾਡੀ ਕਬੱਡੀ ਖਿਡਾਰੀਆਂ ਨੂੰ ਸਾਡੀ ਇਹ ਲਾਸਟ ਬੇਨਤੀ ਆ ਕੇ ਕੋਈ ਵੀ ਖਿਡਾਰੀ ਨਾ ਤਾਂ ਉਹ ਇਹਨਾਂ ਦੇ ਕਹਿਣ ਤੇ ਖੇਡੇ ਤੇ ਨਾ ਹੀ ਸਾਡੇ ਕਹਿਣ ਤੇ ਜਿੱਥੇ ਤੁਹਾਡਾ ਦਿਲ ਕਰਦਾ ਖੇਡੋ ਤੇ ਜੇ ਸਾਨੂੰ ਪਤਾ ਲੱਗਾ ਕੇ ਇਹਨਾਂ ਦੇ ਕਹਿਣ ਤੇ ਖੇਡ ਰਿਹਾ ਤਾਂ ਓਹ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੋਵੇਗਾ!”
ਹਾਲਾਂਕਿ ਇਹ ਪੋਸਟ ਕਿਸ ਦੇ ਵੱਲੋਂ ਅਤੇ ਕਿਉਂ ਪਾਈ ਗਈ ਹੈ ਇਹ ਜਾਂਚ ਦਾ ਵਿਸ਼ਾ ਹੈ, ਪਰ ਇਸ ਪੋਸਟ ਦੇ ਮਗਰੋਂ ਕਈ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਰ ਖਿਡਾਰੀਆਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।