[gtranslate]

ਭਾਈਚਾਰੇ ਲਈ ਮੰਦਭਾਗੀ ਖ਼ਬਰ, ਪਾਲਮਰਸਟਨ ਨਾਰਥ ‘ਚ ਰਹਿੰਦੇ ਪੰਜਾਬੀ ਕਾਰੋਬਾਰੀ ਬਲਦੀਪ ਸਿੰਘ ਬੱਲਾ ਦਾ ਹੋਇਆ ਦਿਹਾਂਤ

Baldeep Singh Balla a Punjabi businessman

ਪਾਲਮਰਸਟਨ ਨਾਰਥ ਤੋਂ ਭਾਈਚਾਰੇ ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਰਹਿੰਦੇ ਕਾਰੋਬਾਰੀ ਬਲਦੀਪ ਸਿੰਘ ਬੱਲਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਆਪਣੇ ਮਗਰ ਆਪਣੀ ਪਤਨੀ ਤੇ ਇੱਕ ਬੇਟਾ ਛੱਡ ਗਏ ਹਨ। ਬਲਦੀਪ ਸਿੰਘ ਬੱਲਾ 1987 ‘ਚ ਨਿਊਜ਼ੀਲੈਂਡ ਆਏ ਸਨ। ਬਲਦੀਪ ਸਿੰਘ ਕਪੂਰਥਲੇ ਦੇ ਮਾਂਗੇਵਾਲ ਪਿੰਡ ਨਾਲ ਸਬੰਧਿਤ ਸਨ। ਫਿਲਹਾਲ ਪਰਿਵਾਰ ਵੱਲੋਂ ਉਨ੍ਹਾਂ ਦੇ ਅੰਤਿਮ ਸਸਕਾਰ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਬਲਦੀਪ ਸਿੰਘ ਨੂੰ ਐਤਵਾਰ ਸਵੇਰੇ ਮੇਜਰ ਹਾਰਟ ਅਟੈਕ ਆਇਆ ਸੀ, ਜਿਸਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ ‘ਤੇ ਸਨ ਤੇ ਬੀਤੇ ਦਿਨ ਹਸਪਤਾਲ ‘ਚ ਹੀ ਉਨ੍ਹਾਂ ਅੰਤਿਮ ਸਾਹ ਲਏ। ਬਲਦੀਪ ਸਿੰਘ ਇੱਕ ਕਬੱਡੀ ਖਿਡਾਰੀ ਵੀ ਰਹਿ ਚੁੱਕੇ ਸਨ। ਉਨ੍ਹਾਂ ਨੂੰ ਘੋੜੇ ਰੱਖਣ ਦਾ ਵੀ ਸ਼ੌਂਕ ਸੀ ਤੇ ਵੱਡੇ ਪੱਧਰ ਦੀਆਂ ਰੇਸਾਂ ਵਿੱਚ ਨਸਲੀ ਤੇ ਕੀਮਤੀ ਘੋੜੇ ਲੈਕੇ ਜਾਇਆ ਕਰਦੇ ਸਨ।

Leave a Reply

Your email address will not be published. Required fields are marked *