ਓਟਾਗੋ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਇੱਕ ਏਅਰ ਐਂਬੂਲੈਂਸ ‘ਚੋਂ ਦਵਾਈਆਂ ਵਾਲਾ ਬੈਗ ਚੋਰੀ ਕੀਤਾ ਗਿਆ ਹੈ। ਹੈਲੀਕਾਪਟਰ ਓਟਾਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੀਮ ਗੇਲ ਨੇ ਕਿਹਾ ਕਿ ਚੋਰੀ ਕਵੀਨਸਟਾਊਨ ਸਥਿਤ ਬਚਾਅ ਹੈਲੀਕਾਪਟਰ ਤੋਂ ਹੋਈ ਹੈ ਜੋ ਹਫਤੇ ਦੇ ਅੰਤ ਵਿੱਚ ਇੱਕ ਗੰਭੀਰ ਬਿਮਾਰ ਮਰੀਜ਼ ਨੂੰ ਡੁਨੇਡਿਨ ਹਸਪਤਾਲ ਲੈ ਕੇ ਗਿਆ ਸੀ। “ਖਰਾਬ ਮੌਸਮ ਕਾਰਨ ਹੈਲੀਕਾਪਟਰ ਅਤੇ ਚਾਲਕ ਦਲ ਨੂੰ ਉੱਤਰੀ ਤਾਇਰੀ ਦੇ ਬੇਸ ‘ਤੇ ਰੁਕਣ ਲਈ ਮਜਬੂਰ ਹੋਣਾ ਪਿਆ ਸੀ।” ਉਨ੍ਹਾਂ ਕਿਹਾ ਕਿ ਚੋਰੀ ਹੋਏ ਬੈਗ ਵਿੱਚ ਮਹੱਤਵਪੂਰਨ ਡਾਕਟਰੀ ਉਪਕਰਣ ਅਤੇ ਦਵਾਈਆਂ ਸਨ। ਪੁਲਿਸ ਨੇ ਆਮ ਲੋਕਾਂ ਨੂੰ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।