ਐਤਵਾਰ ਸ਼ਾਮ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋਣ ਅਤੇ ਇੱਕ ਬੱਚੇ ਦੇ ਬਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਭਿਆਨਕ ਹਾਦਸਾ ਉੱਤਰੀ ਕੈਂਟਰਬਰੀ ‘ਚ ਤਿੰਨ ਕਾਰਾਂ ਵਿਚਕਾਰ ਵਾਪਰਿਆ ਸੀ। ਹਾਦਸੇ ਵਿੱਚ ਇੱਕ ਬੱਚਾ ਬਚ ਗਿਆ ਜਦਕਿ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਲੇਥਫੀਲਡ ਵਿੱਚ ਮਿੱਲ ਅਤੇ ਐਸ਼ਵਰਥਸ ਰੋਡ ਦੇ ਚੌਰਾਹੇ ਨੇੜੇ ਸ਼ਾਮ 5 ਵਜੇ ਤੋਂ ਬਾਅਦ ਵਾਪਰਿਆ ਸੀ। ਪੁਲਿਸ ਦੇ ਬੁਲਾਰੇ ਨੇ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਦੋ ਹੋਰ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਅੱਜ ਪੁਸ਼ਟੀ ਕੀਤੀ ਕਿ ਇੱਕ ਬੱਚਾ ਇੱਕ ਵਾਹਨ ਵਿੱਚ ਸੀ ਜੋ ਬਚ ਗਿਆ ਅਤੇ ਜਿਆਦਾ ਜ਼ਖਮੀ ਵੀ ਨਹੀਂ ਹੋਇਆ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।
