ਪੰਜਾਬ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਚੋਂ ਇੱਕ ਪੰਜਾਬੀ ਗਾਇਕ , ਗੀਤਕਾਰ ਅਤੇ ਅਦਾਕਾਰ ਬੱਬੂ ਮਾਨ ਨੇ ਬੀਤੇ ਦਿਨ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਕਲਿੱਪ ਵਿੱਚ ਬੱਬੂ ਮਾਨ ਅਤੇ ਅਦਾਕਾਰ ਅਤੇ ਨਿਰਦੇਸ਼ਕ ਅਮਿਤੋਜ ਮਾਨ ਇਕੱਠੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ‘ਚ ਦੋਵਾਂ ਨੇ ਆਸਟ੍ਰੇਲੀਆ ‘ਚ ਵਸਦੇ ਪੰਜਾਬੀਆਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਬੱਬੂ ਮਾਨ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ 10 ਅਗਸਤ ਨੂੰ ਹੋਣ ਵਾਲੀ ਆਸਟ੍ਰੇਲੀਅਨ ਜਨਗਣਨਾ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਪਹਿਲੀ ਭਾਸ਼ਾ ਵਜੋਂ ਚੁਣਨ।\
View this post on Instagram
ਉਨ੍ਹਾਂ ਨੇ ਅਮਿਜੋਤ ਦੇ ਨਾਲ ਇੱਕ ਵੀਡੀਓ ਅਪਲੋਡ ਕੀਤਾ, ਜਿਸ ਵਿੱਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੇ ਲਈ ਖੜ੍ਹੇ ਹੋਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਅੰਤ ਵਿੱਚ ਬੱਬੂ ਮਾਨ ਨੇ ਕਿਸਾਨ ਅੰਦੋਲਨ ਬਾਰੇ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਮਾਂ ਬੋਲੀ ਦੇ ਸਮਰਥਨ ਦੇ ਨਾਲ ਅਸੀਂ ਆਸਟ੍ਰੇਲੀਆ ਦੀ ਮਰਦਮਸ਼ੁਮਾਰੀ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਵੀ ਕਰਾਂਗੇ ਕਿਉਂਕਿ ਇਹ ਸਾਡੀ ਤਰਜੀਹ ਵੀ ਹੈ।