ਕੇਐੱਲ ਰਾਹੁਲ ਦੇ ਨਾਲ ਹੀ ਟੀਮ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੇ ਵੀ ਇਸ ਮਹੀਨੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਵਨਡੇ ਅਤੇ ਟੀ-20 ਸੀਰੀਜ਼ ਤੋਂ ਬੀਸੀਸੀਆਈ ਤੋਂ ਛੁੱਟੀ ਲੈ ਲਈ ਹੈ। ਜਿਵੇਂ ਕੇਐਲ ਰਾਹੁਲ ਇਸ ਸਮੇਂ ਦੌਰਾਨ ਵਿਆਹ ਕਰਵਾਉਣ ਜਾ ਰਹੇ ਹਨ, ਅਕਸ਼ਰ ਪਟੇਲ ਵੀ ਇਸ ਦੌਰਾਨ ਆਪਣੀ ਪ੍ਰੇਮਿਕਾ ਮੇਹਾ ਪਟੇਲ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਖਬਰਾਂ ਮੁਤਾਬਿਕ ਅਕਸ਼ਰ ਪਟੇਲ ਜਨਵਰੀ ਦੇ ਆਖਰੀ ਹਫਤੇ ‘ਚ ਵਿਆਹ ਕਰਵਾਉਣਗੇ।
ਨਿਊਜ਼ੀਲੈਂਡ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕਰਦੇ ਹੋਏ ਬੀਸੀਸੀਆਈ ਨੇ ਦੱਸਿਆ ਕਿ ਕੇਐੱਲ ਰਾਹੁਲ ਅਤੇ ਅਕਸ਼ਰ ਪਟੇਲ ਪਰਿਵਾਰਕ ਕਾਰਨਾਂ ਦੇ ਕਾਰਨ ਚੋਣ ਲਈ ਉਪਲਬਧ ਨਹੀਂ ਹਨ।