ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਟੈਨਿਸ ਖਿਡਾਰੀ ਐਲੈਕਸ ਡੀ ਮਿਨੌਰ ਦੀ ਕੋਰੋਨਾ ਟੈਸਟ ਦੀ ਰਿਪੋਰਟ ਸਕਾਰਾਤਮਕ ਆਈ ਹੈ। ਅਲੈਕਸ ਡੀ ਮਿਨੌਰ ਨੂੰ ਕੋਵਿਡ ਸਕਾਰਾਤਮਕ ਹੋਣ ਕਰਕੇ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਆਸਟ੍ਰੇਲੀਆਈ ਓਲੰਪਿਕ ਟੀਮ ਦੇ ਟੀਮ ਮੁਖੀ ਇਆਨ ਚੈਸਟਰਮੈਨ ਨੇ ਜਾਣਕਾਰੀ ਦਿੱਤੀ ਹੈ ਕਿ ਐਲੈਕਸ ਕੋਵਿਡ ਸਕਾਰਾਤਮਕ ਹੈ। ਇਆਨ ਨੇ ਮੀਡੀਆ ਨੂੰ ਦੱਸਿਆ ਕਿ ਐਲਿਕਸ ਮਿਨੌਰ ਕੋਵਿਡ ਸਕਾਰਾਤਮਕ ਹੋਣ ਕਾਰਨ ਬਹੁਤ ਦੁਖੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਸਾਰੇ ਐਲੈਕਸ ਲਈ ਦੁਖੀ ਹਾਂ। ਓਲੰਪਿਕ ਵਿੱਚ ਆਸਟ੍ਰੇਲੀਆ ਲਈ ਖੇਡਣਾ ਉਸ ਦਾ ਬਚਪਨ ਦਾ ਸੁਪਨਾ ਸੀ।” ਵਿਸ਼ਵ ਰੈਂਕਿੰਗ ਵਿੱਚ 17 ਵੇਂ ਨੰਬਰ ‘ਤੇ ਕਾਬਜ਼ ਮਿਨੌਰ ਨੇ ਸਿੰਗਲਜ਼ ਅਤੇ ਡਬਲਜ਼ ਦੋਵਾਂ ਮੁਕਾਬਲਿਆਂ ਵਿੱਚ ਖੇਡਣਾ ਸੀ।