Laos ਦੇਸ਼ ਨੂੰ ਲੈ ਕੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਾਸੀਆਂ ਲਈ ਇੱਕ ਚਿਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਨਿਊਜ਼ੀਲੈਂਡ ਤੇ ਆਸਟ੍ਰੇਲੀਆਈ ਦੇ ਵਾਸੀ ਵੱਡੀ ਗਿਣਤੀ ‘ਚ ਘੁੰਮਣ-ਫਿਰਣ ਲਈ ਲਾਊਸ ਜਾਂਦੇ ਹਨ। ਪਰ ਬੀਤੇ ਹਫਤੇ ਇੱਕ ਯਾਤਰੀਆਂ ਦੇ ਗਰੁੱਪ ਨੂੰ ਇੱਥੇ ਜਹਿਰੀਲੀ ਸ਼ਰਾਬ ਪਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਦਰਜਨ ਦੇ ਕਰੀਬ ਬਿਮਾਰ ਹੋਏ ਟੂਰੀਸਟਾਂ ਵਿੱਚੋਂ 6 ਟੂਰੀਸਟਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਤਸਵੀਰ ‘ਚ ਦਿਖਾਈ ਦੇ ਰਹੀਆਂ ਮੈਲਬੋਰਨ ਦੀ ਰਹਿਣ ਵਾਲੀ ਬਿਆਨਕਾ ਜੋਨਸ (ਖੱਬੇ) ਤੇ ਹੋਲੀ ਬੋਲਜ਼ (ਸੱਜੇ) ਦੀ ਵੀ ਮੌਤ ਹੋ ਚੁੱਕੀ ਹੈ। ਇਸੇ ਕਾਰਨ ਲਾਉਸ ਘੁੰਮਣ ਜਾਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜਨਤਕ ਥਾਵਾਂ ‘ਤੇ ਸ਼ਰਾਬ ਜਾਂ ਹੋਰ ਅਲਕੋਹਲਿਕ ਡਰਿੰਕ ਦਾ ਸੇਵਨ ਨਾ ਕਰਨ।