[gtranslate]

ਏਸ਼ੇਜ਼ ਸੀਰੀਜ਼ ਜਿੱਤਣ ਮਗਰੋਂ ਆਸਟ੍ਰੇਲੀਆਈ ਟੀਮ ਨੇ ਉਸਮਾਨ ਖਵਾਜਾ ਲਈ ਰੋਕਿਆ ਸ਼ੈਂਪੇਨ ਜਸ਼ਨ, ਦੇਖੋ ਵੀਡੀਓ

australian team stops champagne celebration

ਆਸਟਰੇਲੀਆ ਨੇ ਘਰੇਲੂ ਮੈਦਾਨ ‘ਤੇ ਇੰਗਲੈਂਡ ਨੂੰ ਹਰਾ ਕੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ ਹੈ। ਹੋਬਾਰਟ ‘ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੈਚ ‘ਚ ਆਸਟ੍ਰੇਲੀਆ ਨੇ 146 ਦੌੜਾਂ ਨਾਲ ਜਿੱਤ ਦਰਜ ਕੀਤੀ। ਜਦੋਂ ਕੰਗਾਰੂ ਟੀਮ ਜਸ਼ਨ ਮਨਾ ਰਹੀ ਸੀ ਤਾਂ ਕੁੱਝ ਅਜਿਹਾ ਹੋਇਆ ਜਿਸ ਦੀ ਸੋਸ਼ਲ ਮੀਡੀਆ ‘ਤੇ ਤਾਰੀਫ ਹੋ ਰਹੀ ਹੈ। ਇਸ ਵੀਡੀਓ ‘ਚ ਕਪਤਾਨ ਪੈਟ ਕਮਿੰਸ ਨੇ ਅਜਿਹਾ ਕਦਮ ਚੁੱਕਿਆ, ਜਿਸ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਹੋਬਾਰਟ ‘ਚ ਖੇਡੇ ਗਏ ਪੰਜਵੇਂ ਟੈਸਟ ਮੈਚ ‘ਚ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀ ਪੋਡੀਅਮ ‘ਤੇ ਜਸ਼ਨ ਮਨਾ ਰਹੇ ਸਨ ਪਰ ਉਸਮਾਨ ਖਵਾਜਾ ਇਸ ‘ਚ ਸ਼ਾਮਿਲ ਨਹੀਂ ਸਨ। ਖਵਾਜਾ ਨੂੰ ਟੀਮ ਨਾਲ ਨਾ ਦੇਖ ਕੇ ਕਮਿੰਸ ਨੇ ਮਹਿਸੂਸ ਕੀਤਾ ਕਿ ਸ਼ੈਂਪੇਨ ਕਾਰਨ ਉਸਮਾਨ ਦੂਰ ਖੜ੍ਹਾ ਸੀ। ਕਮਿੰਸ ਨੇ ਖਿਡਾਰੀਆਂ ਨੂੰ ਸ਼ੈਂਪੇਨ ਦਾ ਜਸ਼ਨ ਬੰਦ ਕਰਨ ਲਈ ਕਿਹਾ ਅਤੇ ਖਵਾਜਾ ਨੂੰ ਮੰਚ ‘ਤੇ ਬੁਲਾਇਆ।

ਦਰਅਸਲ, ਆਸਟ੍ਰੇਲੀਆਈ ਟੀਮ ਪੋਡੀਅਮ ‘ਤੇ ਸ਼ੈਂਪੇਨ ਸੈਲੀਬ੍ਰੇਸ਼ਨ ਮਨਾਉਣ ਜਾ ਰਹੀ ਸੀ ਅਤੇ ਤਾਂ ਓਸੇ ਸਮੇਂ ਉਸਮਾਨ ਖਵਾਜਾ ਉਥੋਂ ਚਲੇ ਗਏ। ਪਰ ਇਸ ਦੌਰਾਨ ਪੈਟ ਕਮਿੰਸ ਨੇ ਉਸਮਾਨ ਖਵਾਜਾ ਦਾ ਸਨਮਾਨ ਕੀਤਾ ਅਤੇ ਸ਼ੈਂਪੇਨ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਪੋਡੀਅਮ ‘ਤੇ ਬੁਲਾਇਆ। ਉਸਮਾਨ ਖਵਾਜਾ ਨੇ ਖੁਦ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਮਾਨ ਖਵਾਜਾ ਨੇ Fox ਕ੍ਰਿਕਟ ਦੇ ਟਵੀਟ ਨੂੰ ਰੀਟਵੀਟ ਕਰ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸਮਾਨ ਖਵਾਜਾ ਦੀ 3 ਸਾਲ ਬਾਅਦ ਆਸਟ੍ਰੇਲੀਆਈ ਟੀਮ ‘ਚ ਵਾਪਸੀ ਹੋਈ ਹੈ। ਉਸਮਾਨ ਖਵਾਜਾ ਨੇ ਸਿਡਨੀ ‘ਚ ਖੇਡੇ ਗਏ ਚੌਥੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਇਆ ਸੀ।

Leave a Reply

Your email address will not be published. Required fields are marked *