ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਨੀਤੀਆਂ ‘ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਸਰਕਾਰ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 2,70,000 ਤੱਕ ਸੀਮਿਤ ਕਰਨ ਜਾ ਰਹੀ ਹੈ ਇਸੇ ਕਾਰਨ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਕਿਸੇ ਵੀ ਢੰਗ ਨਾਲ ਸੰਭਾਲਣ ਲਈ ਨਵੀਂ Ministerial Direction 111 (MD111) ਨੀਤੀ ਦੇ ਤਹਿਤ, ਵੀਜ਼ਾ ਪ੍ਰੋਸੈਸਿੰਗ ਸਿਸਟਮ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ – ਹਾਈ ਪ੍ਰਾਇਓਰਟੀ ਅਤੇ ਸਟੈਂਡਰਡ ਪ੍ਰਾਇਓਰਟੀ। ਹਾਈ ਪ੍ਰਾਇਓਰਟੀ ਪ੍ਰੋਸੈਸਿੰਗ ਹਰੇਕ ਯੂਨੀਵਰਸਿਟੀ ਦੇ ਨਿਸ਼ਚਿਤ 80% ਟੀਚੇ ਲਈ ਲਾਗੂ ਹੋਵੇਗੀ, ਜਦਕਿ ਇਸ ਹੱਦ ਤੋਂ ਵੱਧ ਅਰਜ਼ੀਆਂ ਸਟੈਂਡਰਡ ਪ੍ਰਾਇਓਰਟੀ ਤਹਿਤ ਪ੍ਰੋਸੈਸ ਕੀਤੀਆਂ ਜਾਣਗੀਆਂ। ਹਾਲਾਂਕਿ ਲਿਬਰਲ ਅਤੇ ਗ੍ਰੀਨ ਪਾਰਟੀ ਵੱਲੋਂ ਸੰਸਦ ‘ਚ ਇੰਨਾਂ ਨੀਤੀਆਂ ਦਾ ਵਿਰੋਧ ਵੀ ਕੀਤਾ ਗਿਆ ਸੀ।